Amritsar (PUNJAB DAINIK NEWS ) ਕਮਿਊਨਟੀ ਫੈਸੀਲੀਏਟਰ ਕਮ ਪ੍ਰੋਗਰਾਮ ਕੋਆਰਡੀਨੇਟਰ ਮਿਉਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦਾ ਸਕੂਲ ਵਿਖੇ ਪਹੁੰਚਣ ਤੇ ਸਵਾਗਤ ਮਨਮੀਤ ਕੌਰ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਛੇਹਰਟਾ ਵੱਲੋ ਕੀਤਾ ਗਿਆ| ਇਸ ਮੌਕੇ ਤੇ ਕੈਡਿਟ ਅੰਜਲੀ ਵਰਮਾ, ਕੈਡਿਟ ਅੰਜਲੀ ਯਾਦਵ,ਕੈਡਿਟ ਪਲਕ,ਕੈਡਿਟ ਬਲਜੀਤ ਕੌਰ, ਕੈਡਿਟ ਗੁਰਲੀਨ ਕੌਰ, ਕੈਡਿਟ ਖੁਸ਼ਪ੍ਰੀਤ ਕੌਰ ਐਨ ਸੀ ਸੀ ਕੈਡਿਟ ਨੇ ਪਲਾਸਟਿਕ ਦੀ ਵਰਤੋਂ ਨਾ ਕਰਨ ਤੇ ਲੈਕਚਰ ਅਤੇ ਕਵਿਤਾਵਾਂ ਪੇਸ਼ ਕੀਤੀਆਂ| ਇਸ ਤਰਾ ਐਨ ਸੀ ਸੀ ਕੈਡਿਟਾਂ ਨੇ ਇਸ ਵਿਸ਼ੇ ਨਾਲ ਸਬੰਧਤ ਚਾਰਟ ਵੀ ਬਣਾਏ| ਪਲਾਸਟਿਕ ਦੀ ਵਰਤੋਂ ਨਾ ਕਰਨ ਤੇ ਐਨ ਸੀ ਸੀ ਕੈਡਿਟਾਂ ਵਿੱਚ ਲੇਖ ਲਿਖਣ ਮੁਕਾਬਲੇ ਕਰਵਾਏ ਗਏ| ਆਪਣੇ ਸੰਬੋਧਨ ਵਿੱਚ ਬੋਲਦਿਆਂ ਸ੍ਰੀਮਤੀ ਮਨਮੀਤ ਕੌਰ ਨੇ ਕਿਹਾ ਕਿ ਸਿੰਗਲ ਵਰਤੋਂ ਵਾਲੇ ਪਲਾਸਟਿਕ ਨਾ ਵਰਤੋਂ ਸਬੰਧੀ ਜਾਗਰੁਕ ਕਰਨਾ ਅੰਮ੍ਰਿਤਸਰ ਮਿਉਂਸੀਪਲ ਕਾਰਪੋਰੇਸ਼ਨ ਦਾ ਬਹੁਤ ਵਧੀਆ ਉਪਰਾਲਾ ਹੈ| ਵਿਦਿਆਰਥੀਆਂ ਵਿੱਚ ਇਸ ਸਬੰਧੀ ਜਾਗਰੂਕਤਾ ਪੈਦਾ ਕਰਨਾ ਚੰਗੀ ਸੋਚ ਹੈ।ਇਸ ਨਾਲ ਹੋਰ ਆਲੇ-ਦੁਆਲੇ ਦੇ ਲੋਕ ਵੀ ਜਾਗਰੂਕ ਹੋਣਗੇ| ਵਿਦਿਆਰਥੀਆਂ ਨੇ ਸਕੂਲ ਸਟੇਡੀਅਮ ਵਿਚੋਂ ਪਲਾਸਟਿਕ ਦੀਆਂ ਬੋਤਲਾਂ ਅਤੇ ਹੋਰ ਪਲਾਸਟਿਕ ਦਾ ਕੂੜਾ ਇਕੱਠਾ ਕਰਕੇ ਸਫਾਈ ਅਭਿਆਨ ਵੀ ਚਲਾਇਆ ਇਸ ਮੌਕੇ ਤੇ ਨਵਦੀਪ ਕੌਰ ਰਿਆੜ, ਲੈਫਟੀਨੈਂਟ ਹਰਮਨਪ੍ਰੀਤ ਸਿੰਘ ਉਪੱਲ, ਐਨ ਸੀ ਸੀ ਅਫ਼ਸਰ ਰਾਕੇਸ਼ ਸਿੰਘ,ਸੁਖਪਾਲ ਸਿੰਘ, ਹਵਾਲਦਾਰ ਸੁਖਦੇਵ ਸਿੰਘ ਅਤੇ ਐਨ ਸੀ ਸੀ ਕੈਡਿਟ ਹਾਜ਼ਰ ਸਨ|