


ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ) ਤ੍ਰਿਕਾਲ ਦਰਸ਼ੀ ਭਗਵਾਨ ਵਾਲਮੀਕਿ ਜੀ ਦੇ ਅੰਮ੍ਰਿਤਸਰ ਵਿਖੇ ਪਾਵਨ ਅਸਥਾਨ ਵਾਲਮੀਕਿ ਆਸ਼ਰਮ ਵਿਖੇ ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੇ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰ ਪੱਧਰ ਦੇ ਆਗੂ ਜਥੇ ਦੇ ਰੂਪ ਵਿਚ ਨਤਮਸਤਕ ਹੋਏ , ਇਹਨਾਂ ਵਿਚ ਪ੍ਰਮੁੱਖ ਤੋਰ ਤੇ ਨੈਸ਼ਨਲ ਵਾਇਸ ਚੇਅਰਮੈਨ ਪ੍ਰੇਮ ਲਾਲ ਸਾਰਸਰ , ਨੈਸ਼ਨਲ ਵਾਇਸ ਪ੍ਰਧਾਨ ਲਖਵੀਰ ਸਿੰਘ ਰਾਜਧਾਨ , ਪ੍ਰਧਾਨ ਸਫਾਈ ਮਜਦੂਰ ਯੂਨੀਅਨ ਪੰਜਾਬ ਸੁੰਦਰ ਰਾਮ , ਯੂਥ ਚੇਅਰਮੈਨ ਪੰਜਾਬ ਤੀਰਥ ਮੱਟੂ , ਪ੍ਰਧਾਨ ਕਰਤਾਰਪੁਰ ਸ਼ਹਿਰੀ ਸੁਖਵਿੰਦਰ ਸਿੰਘ ਅਤੇ ਹੋਰ ਵਰਕਰਾਂ ਸਮੇਤ ਹਾਜਿਰ ਸਨ । ਸਮੂਹ ਪਾਰਟੀ ਆਗੂਆਂ ਨੇ ਸਰਬਤ ਦੇ ਭਲੇ ਲਈ ਅਤੇ ਪੰਜਾਬ ਚ ਆਪਸੀ ਭਾਈਚਾਰਾ ਕਾਇਮ ਰਹੇ ਦੀ ਅਰਦਾਸ ਕੀਤੀ । ਸੰਤ ਗਿਰਧਾਰੀ ਨਾਥ ਨੇ ਸਿਰੋਪੇ ਦੇ ਕੇ ਸਨਮਾਨ ਕੀਤਾ । ਆਗੂਆਂ ਨੇ ਦੱਸਿਆ ਕਿ ਸਾਹਿਬ ਸ਼੍ਰੀ ਵਿਜੈ ਹੰਸ ਵਲੋਂ ਸਥਾਪਿਤ ਪਾਰਟੀ ਅੱਜ ਪੰਜਾਬ ਦੇ ਨਾਲ ਕਈ ਰਾਜਾਂ ਵਿਚ ਸਰਗਰਮ ਹੈ , 2024 ਦੀਆਂ ਲੋਕ ਸਭਾ ਚੋਣਾਂ ਲਈ ਕਮਰ ਕੱਸ ਕਰ ਰਹੀ ਹੈ ।

