





ਪੰਜਾਬ ਦੈਨਿਕ ਨਿਊਜ ( ਪਤਾਰਾ/ਜਲੰਧਰ ਕੈਂਟ ) ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦਾ 35ਵਾਂ ਸਾਲਾਨਾ ਬਰਸੀ ਸਮਾਗਮ ਯਾਦਗਾਰੀ ਹੋ ਨਿੱਬੜਿਆ । ਇਹ ਸਮਾਗਮ ਪਿੰਡ ਜੈਤੇਵਾਲੀ ਵਿਖੇ ਸਥਿਤ ਆਪ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਵਿਖੇ ਗੱਦੀ ਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ 11,12 ਅਤੇ 13 ਮਾਰਚ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸਮਾਗਮ ਦੌਰਾਨ ਗੱਦੀਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਅਗੁਵਾਈ ਵਿੱਚ 11 ਮਾਰਚ ਨੂੰ ਸਵੇਰੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਤੋਂ ਪੈਦਲ ਨਗਰ ਕੀਰਤਨ ਸ਼ੁਰੂ ਕੀਤਾ ਗਿਆ ਜੋ ਕਿ ਪਿੰਡ ਦੇ ਵੱਖ ਵੱਖ ਧਾਰਮਿਕ ਸਥਾਨਾਂ ਅਤੇ ਜੰਡੂ ਸਿੰਘਾ ਤੋਂ ਪ੍ਰਕਰਮਾ ਕਰਦੇ ਹੋਏ ਹੁੰਦੇ ਹੋਏ ਵਾਪਸ ਦਰਬਾਰ ਕੁੱਲੀ ਵਿਖੇ ਆ ਕੇ ਸਮਾਪਤ ਹੋਇਆ, 12 ਮਾਰਚ ਸ਼ਾਮ 4 ਵਜੇ ਤੋਂ ਵੱਖ ਵੱਖ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਤੋਂ ਸੰਗਤਾਂ ਵੱਲੋਂ ਲਿਆਏ ਜਾਂਦੇ ਝੰਡੇ ਚੜਾਏ ਗਏ । ਸ਼ਾਮ ਨੂੰ 8 ਵਜੇ ਮਹਿਫਿਲ-ਏ-ਕਵਾਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸਰਦਾਰ ਅਲੀ, ਪੰਜਾਬੀ ਗਾਇਕ ਦੁਰਗਾ ਰੰਗੀਲਾ ਅਤੇ ਰਮੇਸ਼ ਰੰਗੀਲਾ-ਓਂਕਾਰ ਵਾਲੀਆ ਕਵਾਲ ਪਾਰਟੀ ਨੇ ਸਰਕਾਰ ਭਗਤ ਸ਼ਾਹ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ । 13 ਮਾਰਚ ਨੂੰ ਸਰਕਾਰ ਭਗਤ ਸ਼ਾਹ ਜੀ ਦੇ ਦਰਬਾਰ ਤੇ ਚਾਦਰ ਚੜ੍ਹਾਉਣ ਦੀ ਰਸਮ ਅਤੇ ਨਿਸ਼ਾਨ ਸਾਹਿਬ ਦੀ ਰਸਮ ਗੱਦੀ ਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਵਲੋਂ ਅਦਾ ਕੀਤੀ ਗਈ । 13 ਮਾਰਚ ਨੂੰ ਪੈਰਾ ਮੈਡੀਕਲ ਸਟਾਫ ਵੈਲਫੇਅਰ ਐਸੋਸੀਏਸ਼ਨ ਤੋਂ ਸਾਇਮਨ ਵਿਲਸਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਤਿਆ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸ਼ਿਤਿਜ ਸ਼ਰਮਾ ਅਤੇ ਜਤਿੰਦਰ ਕੁਮਾਰ ਦੇ ਸਹਿਯੋਗ ਨਾਲ ਸੰਗਤ ਲਈ ਵਿਸ਼ੇਸ਼ ਤੌਰ ‘ਤੇ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਦਰਬਾਰ ਵਿਖੇ ਕੀਤਾ ਗਿਆ ਜਿਸ ਵਿੱਚ 150 ਤੋਂ ਵੱਧ ਲੋਕਾਂ ਦੇ ਫ੍ਰੀ ਬਲੱਡ ਟੈਸਟ ਕੀਤਾ ਗਏ, ਮੌਜੂਦ ਡਾਕਟਰਾਂ ਦੀ ਟੀਮ ਵਲੋਂ ਜ਼ਰੂਰਤਮੰਦ ਮਰੀਜ਼ਾਂ ਦੀ ਫ੍ਰੀ ਈ.ਸੀ.ਜੀ ਕੀਤੀ ਗਈ ਅਤੇ ਮੌਕੇ ਤੇ ਦਵਾਈਆਂ ਦਿੱਤੀਆ ਗਈਆਂ । ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਗੱਦੀਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਜਿਥੇ ਸੰਗਤ ਨੂੰ ਇਲਾਹੀ ਸ਼ਬਦਾਂ ਨਾਲ ਸਰਕਾਰ ਭਗਤ ਸ਼ਾਹ ਜੀ ਬਾਰੇ ਦੱਸਿਆ ਉਥੇ ਹੀ ਉਹਨਾਂ ਸੰਗਤ ਨੂੰ ਸਰਕਾਰ ਭਗਤ ਸ਼ਾਹ ਜੀ ਦੇ ਸੱਚੇ ਸੁੱਚੇ ਜੀਵਨ ਤੋਂ ਸੇਧ ਲੈਂਦੇ ਹੋਏ ਆਪਣਾ ਜੀਵਨ ਦਸਾਂ ਨੌਹਾਂ ਦੀ ਕਿਰਤ ਕਰਦੇ ਹੋਏ ਇਮਾਨਦਾਰੀ ਨਾਲ ਬਿਤਾਉਣ ਲਈ ਵੀ ਪ੍ਰੇਰਿਤ ਕੀਤਾ । ਇਸ ਦੌਰਾਨ ਗੱਦੀਨਸ਼ੀਨ ਕਿ੍ਸ਼ਨ ਮੁਰਾਰੀ ਸ਼ਾਹ ਜੀ ਸਮਾਗਮ ਦੀ ਕਾਮਯਾਬੀ ਲਈ ਪ੍ਰਸ਼ਾਸਨ ਵਲੋਂ ਦਿੱਤੇ ਗਏ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ । ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਲਈ ਵਿਸ਼ਾਲ ਭੰਡਾਰਾ ਅਤੇ ਰਹਿਣ ਸਹਿਣ ਦੀ ਸੁਵਿਧਾ ਦੇ ਪ੍ਰਬੰਧ ਵੀ ਮੁਕੰਮਲ ਢੰਗ ਨਾਲ ਕੀਤੇ ਗਏ ਸਨ । ਇਸ ਮੌਕੇ ਬਾਊ ਰਾਮ ਪ੍ਰਕਾਸ਼ ਸੁਮਨ, ਮੱਖਣ ਸਿੰਘ ਬੱਲ, ਬਲਵਿੰਦਰ ਕੁਮਾਰ ਸੁਮਨ (ਪੋਲਾ), ਪਰਮਜੀਤ ਪਵਾਰ, ਹੀਰਾ ਸਿੰਘ, ਵਜੀਰਾ ਸਿੰਘ, ਗਿਆਨੀ ਗੁਰਵਿੰਦਰ ਸਿੰਘ , ਅਮਰਜੀਤ ਕੁਮਾਰ ਜੀਤਾ, ਅਸ਼ੋਕ ਸ਼ਰਮਾ, ਹੰਸਰਾਜ ਰੰਧਾਵਾ,ਹਰਜੀਤ ਸਿੰਘ ਢਿਲੋਂ, ਜਸਪਾਲ ਦਿਉਲ ਅਤੇ ਸਰਪੰਚ ਰਛਪਾਲ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਰਬਾਰ ਪਹੁੰਚ ਕੇ ਸਮਾਗਮ ਦੀ ਰੌਣਕ ਵਧਾਈ ਅਤੇ ਸਰਕਾਰ ਭਗਤ ਸ਼ਾਹ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।



