ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਪਹਿਲੀ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਡਾ ਲਾਲ ਬਹਾਦਰ ਡਿਪਟੀ ਡਾਇਰੈਕਟਰ ਹੌਰਟੀਕਲਚਰ ਦੀ ਅਗਵਾਈ ਵਿੱਚ ਸਕੂਲ ਕੈਂਪਸ ਵਿੱਚਵੱਖ ਵੱਖ ਕਿਸਮ ਦੇ ਫਲਦਾਰ ਬੂਟੇ ਲਗਾਏ ਗਏ ਪ੍ਰਿੰਸੀਪਲ ਸੁਨੀਤਾ ਸਹੋਤਾ ਰੰਧਾਵਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਫਲਦਾਰ ਬੂਟੇ ਅਤੇ ਛਾਂਦਾਰ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਵਿਸ਼ੇਸ਼ ਤੌਰ ਤੇ ਪਹੁੰਚੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਾਜੀਵ ਜੋਸ਼ੀ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਤੇ ਡਾ ਦਲਜੀਤ ਸਿੰਘ ਅਸਿਸਟੈਂਟ ਡਾਇਰੈਕਟਰ ਬਾਗਬਾਨੀ ਜਲੰਧਰ ਡਾ ਦਮਨ ਦੀਪ ਸਿੰਘ ਪ੍ਰੋਜੈਕਟ ਆਫਿਸਰ ਪੁਨੀਤ ਖੰਨਾ ਪ੍ਰਧਾਨ ਹਰਿਆਵਲ ਪੰਜਾਬ ਅਤੇ ਸਕੂਲ ਦੇ ਸਟਾਫ਼ ਮੈਂਬਰ ਸ੍ਰੀਮਤੀ ਅਮਨਦੀਪ ਕੌਰ ਸਾਇੰਸ ਮਿਸਟ੍ਰੈਸ ਮੰਜੂ ਸ਼ਰਮਾ ਸਰਬਜੀਤ ਕੌਰ ਰਮਨਜੀਤ ਕੌਰ ਸੁਰਿੰਦਰ ਕੁਮਾਰ ਅਸ਼ਵਨੀ ਕੁਮਾਰ ਕੁਲਵਿੰਦਰ ਕੌਰ ਵਿਤੇਸ ਕੁਮਾਰ ਅੰਕੁਸ਼ ਸ਼ਰਮਾ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਇਸ ਮੁਹਿੰਮ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਇਆ
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪ੍ਰਤਾਪਪੁਰਾ ਵਾਇਆ ਲਾਂਬਡ਼ਾ ਦੀ ਗਰਾਊਂਡ ਵਿੱਚ ਵਣ ਮਹਾਉਤਸਵ ਮਨਾਇਆ ਗਿਆ ਇਸ ਮੌਕੇ ਤੇ ਸਰਦਾਰ ਇਕਬਾਲ ਸਿੰਘ ਰੰਧਾਵਾ ਡੀ ਐਮ ਸਪੋਰਟਸ ਜਲੰਧਰ ਵੱਲੋਂ ਵੱਖ ਵੱਖ ਕਿਸਮ ਦੇ ਪੌਦੇ ਲਗਾਏ ਗਏ ਇਸ ਸਮੇਂ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਲ ਹੋਏ ਰੰਧਾਵਾ ਸਾਹਿਬ ਵੱਲੋਂ ਵਾਤਾਵਰਣ ਨੂੰ ਸੰਭਾਲਣ ਅਤੇ ਸਾਫ ਸੁਥਰਾ ਰੱਖਣ ਦਾ ਸੰਦੇਸ਼ ਦਿੱਤਾਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਿੰਦਰ ਕੌਰ ਪਰਮਜੀਤ ਕੌਰ ਦੀਪਿੰਦਰ ਕੌਰ ਬਿਮਲਜੀਤ ਕੌਰ ਦੀਪ ਸ਼ਿਖਾ ਗੁਪਤਾ ਕਮਲ ਕਿਸ਼ੋਰ ਗੁਰਪ੍ਰੀਤ ਸਿੰਘ ਦੀਪਕ ਪਵਨ ਕੁਮਾਰ ਸੋਮਨਾਥ ਵਿਜੇ ਕੁਮਾਰ,ਜਨਕਰਾਜ ਗੁਰਪ੍ਰੀਤ ਗੋਰਾ ਹਾਜ਼ਰ ਸਨ