ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ਼) ਕੰਮ ਹੀ ਪੂਜਾ ਹੈ ਨੂੰ ਸਾਰਥਿਕ ਰੂਪ ਵਿਚ ਸਿੱਧ ਕਰਦੇ ਹੋਏ ਪ੍ਰਿੰਸੀਪਲ ਸਤੀਸ਼ ਕੁਮਾਰ ਜੀ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ 30 ਸਾਲ ਦੀ ਸ਼ਾਨਦਾਰ ਸਰਕਾਰੀ ਨੌਕਰੀ ਕਰਦੇ ਹੋਏ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੈਂਸਰਾ ਤੋਂ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏl ਆਪਣੇ ਪਰਿਵਾਰ ਸਮੇਤ ਸਕੂਲ ਵਿੱਚ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਸ ਗੁਰਪ੍ਰਕਾਸ਼ ਸਿੰਘ ਸ੍ਰੀ ਰਮੇਸ਼ ਕੁਮਾਰ ਅਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਐਨ ਸੀ ਸੀ ਬੈਂਡ ਦੀਆਂ ਸ਼ਾਨਦਾਰ ਧੁਨਾਂ ਨਾਲ ਕੀਤਾ ਗਿਆl ਪ੍ਰਿੰਸੀਪਲ ਸਤੀਸ਼ ਕੁਮਾਰ ਜੀ ਨਾਲ ਆਏ ਉਨ੍ਹਾਂ ਦੇ ਵੱਡੇ ਭਰਾ ਐਕਸੀਅਨ ਦਲੀਪ ਕੁਮਾਰ, ਏਰੀਆ ਮੈਨੇਜਰ ਸੰਜੀਵ ਕੁਮਾਰ, ਪ੍ਰਿੰਸੀਪਲ ਕੰਵਲਜੀਤ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਅੰਮ੍ਰਿਤਸਰ,ਪ੍ਰਿੰਸੀਪਲ ਨੰਦ ਲਾਲ,ਸ਼੍ਰੀਮਤੀ ਨਵਦੀਪ ਕੌਰ ਇੰਚਾਰਜ ਜ਼ਿਲਾ ਸਿੱਖਿਆ ਸੁਧਾਰ ਟੀਮ ਅੰਮ੍ਰਿਤਸਰ, ਪ੍ਰਿੰਸੀਪਲ ਰਾਜੇਸ਼ ਖੰਨਾ,ਸੁਪਰਡੈਂਟ ਤਜਿੰਦਰਪਾਲ ਸਿੰਘ ਦਾ ਵੀ ਨਿੱਘਾ ਸਵਾਗਤ ਕੀਤਾ ਗਿਆl ਆਪਣੇ ਸਵਾਗਤੀ ਭਾਸ਼ਣ ਚ ਬੋਲਦਿਆਂ ਸ ਗੁਰ ਪ੍ਰਕਾਸ਼ ਸਿੰਘ ਜੀ ਨੇ ਦੱਸਿਆ ਕਿ ਸ੍ਰੀ ਸਤੀਸ਼ ਕੁਮਾਰ ਜੀ ਨਿਯੁਕਤੀ ਬਤੌਰ ਵੋਕੇਸ਼ਨਲ ਲੈਕਚਰਾਰ 1992 ਨੂੰ ਸਰਕਾਰੀ ਸੇਵਾ ਵਿੱਚ ਆਉਣ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿਖੇ ਹੋਈl 2009 ਵਿਚ ਉਨ੍ਹਾਂ ਦੀ ਪਦ ਉਨਤੀ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਮਾਹਲ ਵਿਖੇ ਹੋਈl ਇਸ ਤੋਂ ਬਾਅਦ ਆਪਣੀ ਬਦਲੀ ਆਪ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸਰਕੇ ਗਿੱਲਾਂ ਵਿਖੇ ਕਰਵਾ ਲਈl ਇੱਥੋਂ ਹੀ 2012 ਦੇ ਵਿਚ ਇਨ੍ਹਾਂ ਦੀਆਂ ਸਿੱਖਿਆ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਇਨ੍ਹਾਂ ਦੀ ਨਿਯੁਕਤੀ ਬਤੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਵਿਖੇ ਕਰ ਦਿੱਤੀ, ਜਿੱਥੇ ਕਿ ਆਪਨੇ 4 ਸਾਲ ਸ਼ਾਨਦਾਰ ਸੇਵਾਵਾਂ ਨਿਭਾਈਆਂl 2016 ਦੇ ਵਿਚ ਆਪ ਬਦਲੀ ਕਰਵਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਂਸਰਾ ਕਲਾਂ ਵਿਖੇ ਚਲੇ ਗਏl 2008 ਵਿਚ ਆਪ ਜੀ ਨੂੰ ਸ੍ਰੀ ਕ੍ਰਿਸ਼ਨ ਕੁਮਾਰ ਡੀਜੀਐਸਈ ਪੰਜਾਬ ਵੱਲੋਂ ਇਨ੍ਹਾਂ ਦੀਆਂ ਸੇਵਾਵਾਂ ਦੇ ਲਈ ਸਨਮਾਨਤ ਕੀਤਾ ਗਿਆl 2010 ਚ ਰਾਜ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਵਿਚ ਆਪ ਜੀ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਮ੍ਰਿਤਸਰ ਵੱਲੋਂ ਸਨਮਾਨਿਤ ਕੀਤਾ ਗਿਆl 2010 ਵਿਚ 56 ਵੀਆਂ ਰਾਸ਼ਟਰੀ ਖੇਡਾਂ ਦੇ ਵਿਚ ਆਪ ਜੀ ਨੂੰ ਸਨਮਾਨਤ ਕੀਤਾ ਗਿਆl 2013 ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਚਰਨਜੀਤ ਸਿੰਘ ਅਟਵਾਲ ਵੱਲੋਂ ਆਪ ਜੀ ਨੂੰ ਸ਼ਾਨਦਾਰ ਸੇਵਾਵਾਂ ਲਈ ਸਨਮਾਨਤ ਕੀਤਾ ਗਿਆl ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਆਪ ਜੀ ਨੂੰ ਸਨਮਾਨਤ ਕੀਤਾ ਗਿਆl ਇਸ ਪ੍ਰਕਾਰ ਆਪ ਜੀ ਨੇ ਇਸ 30 ਸਾਲ ਦੀ ਲੰਬੀ ਨੌਕਰੀ ਦੇ ਦੌਰਾਨ ਆਪਣੀ ਸਖ਼ਤ ਮਿਹਨਤ ਅਤੇ ਸਿਰੜੀ ਸੁਭਾਅ ਦੇ ਕਾਰਨ ਆਪਨੇ ਵਿੱਦਿਆ ਦੇ ਖੇਤਰ ਵਿੱਚ ਸ਼ਾਨਦਾਰ ਉਪਲਬਧੀਆਂ ਹਾਸਲ ਕੀਤੀਆਂl ਆਪ ਜਿਹੜੇ ਵੀ ਸਕੂਲ ਜਾਂ ਦਫਤਰ ਵਿਖੇ ਡਿਊਟੀ ਦੇ ਰਹੇ ਉਹ ਸਕੂਲ ਅਤੇ ਦਫਤਰ ਅੱਜ ਤੱਕ ਆਪ ਦੀਆਂ ਸੇਵਾਵਾਂ ਨੂੰ ਯਾਦ ਕਰਕੇ ਮਾਣ ਮਹਿਸੂਸ ਕਰਦੇ ਹਨl ਉਨ੍ਹਾਂ ਦੱਸਿਆ ਕਿ ਸ੍ਰੀ ਸਤੀਸ਼ ਕੁਮਾਰ ਜੀ ਨੇ ਸਕੂਲ ਦੇ ਵਿਚ 6 ਸਾਲਾ ਨੌਕਰੀ ਦੌਰਾਨ ਸਕੂਲ ਦੀ ਹਰ ਪੱਖੋਂ ਕਾਇਆ ਕਲਪ ਕੀਤੀ ਹੈl ਇਸ ਮੌਕੇ ਤੇ ਉਨ੍ਹਾਂ ਦੇ ਬਚਪਨ ਦੇ ਸਾਥੀ ਪ੍ਰਿੰਸੀਪਲ ਨੰਦ ਲਾਲ ਜੀ ਜੋ ਕਿ ਵਿਸ਼ੇਸ਼ ਤੌਰ ਤੇ ਹਿਮਾਚਲ ਤੋਂ ਆਏ ਸਨ ਦੱਸਿਆ ਕਿ ਆਪ ਜੀ ਦੇ ਪਿਤਾ ਸ੍ਰੀ ਕ੍ਰਿਸ਼ਨਾਸਵਾਮੀ ਅਤੇ ਮਾਤਾ ਸ੍ਰੀਮਤੀ ਰਾਮ ਬਾਈ ਜੀ ਨੇ ਸਖ਼ਤ ਮਿਹਨਤ ਕਰਕੇ ਆਪ ਨੂੰ ਉੱਚ ਵਿੱਦਿਆ ਦਿਵਾਈl ਉਨ੍ਹਾਂ ਦੱਸਿਆ ਕਿ ਅਸੀਂ ਦੋਵੇਂ ਜਮਾਤੀ ਹਾਂ ਅਤੇ ਅਸੀਂ ਪ੍ਰਾਇਮਰੀ ਪੱਧਰ ਦੀ ਸਿੱਖਿਆ ਮਹਾਤਮਾ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀl ਇਸ ਤੋਂ ਬਾਅਦ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋਂ ਹਾਇਰ ਸੈਕੰਡਰੀ ਕਰਨ ਤੋਂ ਬਾਅਦ ਖਾਲਸਾ ਕਾਲਜ ਤੋਂ ਬੀ ਐੱਸ ਸੀ ਐਗਰੀਕਲਚਰ ਕੀਤੀl ਸ੍ਰੀ ਸਤੀਸ਼ ਕੁਮਾਰ ਦੇ ਦੋ ਭਰਾ ਐਮ ਐਸ ਸੀ ਐਗਰੀਕਲਚਰ ਹਨ ਅਤੇ ਦੋਵੇਂ ਵੱਡੇ ਭਰਾ ਆਪਣੇ ਖੇਤਰ ਦੇ ਵਿੱਚ ਉੱਚ ਅਹੁਦਿਆਂ ਤੇ ਤਾਇਨਾਤ ਹਨl ਸ੍ਰੀ ਸਤੀਸ਼ ਕੁਮਾਰ ਜੀ ਦਾ ਬੇਟਾ ਰੀਪੂ ਦਮਨ ਉੱਚ ਵਿੱਦਿਆ ਹਾਸਲ ਕਰਨ ਦੇ ਲਈ ਇਹ ਸਮੇਂ ਕਨੇਡਾ ਦੇ ਵਿੱਚ ਹੈl ਇਸ ਮੌਕੇ ਬੁਲਾਰਿਆਂ ਦੇ ਵਿਚ ਸ ਕੰਵਲਜੀਤ ਸਿੰਘ, ਸ੍ਰੀ ਰਾਜੇਸ਼ ਖੰਨਾ, ਸ ਤੇਜਿੰਦਰਪਾਲ ਸਿੰਘ ਸ੍ਰੀ ਰਮੇਸ਼ ਕੁਮਾਰ ਸ਼ਾਮਲ ਸਨl ਸ੍ਰੀਮਤੀ ਗਗਨਦੀਪ ਕੌਰ ਨੇ ਸਟੇਜ ਸੰਚਾਲਨ ਬਹੁਤ ਵਧੀਆ ਢੰਗ ਨਾਲ ਕੀਤਾl ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਢੰਗ ਨਾਲ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾl ਸਕੂਲ ਦੇ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦੇ ਲਈ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆl ਇਸ ਸਮੇਂ ਸੁਖਪਾਲ ਸਿੰਘ, ਦਵਿੰਦਰ ਕੁਮਾਰ, ਸ੍ਰੀ ਰਮੇਸ਼ਰ ਨਰਾਇਣਨ ਆਦਿ ਮੈਂਬਰਾਂ ਤੋਂ ਇਲਾਵਾ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨl ਇਸ ਦਿਨ ਸ੍ਰੀ ਸਤੀਸ਼ ਕੁਮਾਰ ਜੀ ਵੱਲੋਂ ਸਟਾਫ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਨੂੰ ਆਪਣੇ ਵੱਲੋਂ ਪਾਰਟੀ ਦਿੱਤੀ ਇਸ ਮੌਕੇ ਤੇ ਸਰਦਾਰ ਜਗਰਾਜ ਸਿੰਘ ਰੰਧਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਵੱਲੋਂ ਸ੍ਰੀ ਸਤੀਸ਼ ਕੁਮਾਰ ਜੀ ਨੂੰ ਸਿੱਖਾਂ ਭਾਗ ਵਿੱਚ ਸ਼ਾਨਦਾਰ ਸੇਵਾਵਾਂ ਲਈ ਸਨਮਾਨਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਗਰੈਚੁਟੀ ਅਤੇ ਜੀਪੀ ਫੰਡ ਦੇ ਬਕਾਏ ਦੇ ਚੈੱਕ ਵੀ ਦਿੱਤੇ ਗਏ ਇਸ ਮੌਕੇ ਤੇ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਮ੍ਰਿਤਸਰ ਵੱਲੋਂ ਸ ਗੁਰਪਾਲ ਸਿੰਘ ਸ੍ਰੀ ਪਵਨ ਕੁਮਾਰ ਸਟੈਨੋ ਹਾਜ਼ਰ ਸਨl