
ਜਲੰਧਰ 26 ਜੂਨਜਲੰਧਰ ਪੰਜਾਬ ਦੈਨਿਕ ਨਿਊਜ਼ ( ਮੁਨੀਸ਼ ਤੋਖੀ ) ਫਾਸ਼ੀ ਹਮਲਿਆਂ ਵਿਰੁੱਧ ਫਰੰਟ ਪੰਜਾਬ ਦੇ ਸੱਦੇ ‘ਤੇ ਅੱਜ ਮੋਦੀ ਸਰਕਾਰ ਦੀ ਅਣ ਐਲਾਨੀ ਐਂਮਰਜੈਂਸੀ ਖਿਲਾਫ ਕਸਬਾ ਜਮਸ਼ੇਰ ਖਾਸ ਵਿਚ ਰੋਸ ਮਾਰਚ ਕੀਤਾ । ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਜਲੰਧਰ ਦੇ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਲੋਕਾਂ ਨੂੰ ਧਰਮ ,ਜਾਤਾਂ ਦੇ ਨਾਂ ਵੰਡਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। 26 ਜੂਨ 1975 ਦੀ ਐਮਰਜੈਂਸੀ ਨਾਲੋਂ ਹਾਲਾਤ ਬਦਤਰ ਬਣਾ ਦਿੱਤੇ ਹਨ। ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਤੇ ਲੋਕਾਂ ਹੱਕਾਂ ਹਿਤਾਂ ਦੇ ਹੱਕ ‘ਚ ਲਿਖਣ ਤੇ ਬੋਲਣ ਵਾਲੇ ਬੁੱਧੀਜੀਵੀਆਂ ਤੇ ਦੇਸ਼ ਧਰੋਹ ਵਰਗੇ ਝੂਠੇ ਕੇਸ ਬਣਾ ਕੇ ਜੇਲਾਂ ਵਿਚ ਬੰਦ ਕੀਤਾ ਗਿਆ ਹੈ। ਸੂਬਿਆਂ ਦੇ ਅਧਿਕਾਰ ਖੋਹ ਕੇ ਜਾ ਰਹੇ ਹਨ। ਨਵੀਆਂ ਆਰਥਿਕ ਨੀਤੀਆਂ ਤੇਜੀ ਨਾਲ ਲਾਗੂ ਪਬਲਿਕ ਸੈਕਟਰ ਦੇ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਕੋਡੀਆਂ ਦੇ ਵੇਚੇ ਜਾ ਰਹੇ ਹਨ। ਨੌਜਵਾਨਾਂ,ਮਜ਼ਦੂਰਾਂ ਤੇ ਮੁਲਾਜ਼ਮਾਂ ਕੋਲੋ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਨੂਰਪੁਰੀ ਨੇ ਕਿਹਾ ਨੇ ਕਿ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਖਾਸ ਕਰਕੇ ਮੁਸਲਮਾਨਾਂ,ਦਲਿਤਾਂ ਤੇ ਘੱਟ ਗਿਣਤੀਆਂ ਹਮਲੇ ਵਧੇ ਹਨ। ਉਨਾਂ ਲੋਕਾਂ ਨੂੰ ਮਿਹਨਤਕਸ਼ ਵਿਰੋਧੀ ਨੀਤੀਆਂ ਖਿਲਾਫ ਮਜਬੂਤ ਲਾਮਬੰਦੀ ਕਰਨ ਦਾ ਸੁਨੇਹਾ ਦਿੱਤਾ। ਹੋਰਨਾਂ ਤੋਂ ਇਲਾਵਾ ਭਜਨ ਗਿੱਲ, ਬਲਜੀਤ ਕੌਰ, ਪਰਮਜੀਤ ਬੁੱਬ,ਦੇਸ ਰਾਜ ਤੇਜੀ ਅਤੇ ਮਂਗਲ ਸਿੰਘ ਵੀ ਹਾਜ਼ਰ ਸਨ।
