ਜਲੰਧਰ ਪੰਜਾਬ ਦੈਨਿਕ ਨਿਊਜ਼ (ਅਨਿਲ) ਅੱਜ ਕਾਬੁੁਲ ਅਫ਼ਗਾਨਿਸਤਾਨ ਵਿੱਚ ਉਥੋਂ ਦੇ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਦੀ ਸਿੱਖ ਤਾਲਮੇਲ ਕਮੇਟੀ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਨੇ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਹੈ।ਇਸ ਸਮੇਂ ਦੇਸ਼ ਦੇ ਅੰਦਰੋਂ ਅਤੇ ਬਾਹਰੋਂ ਸਿੱਖ ਕੌਮ ਤੇ ਚੌਤਰਫ਼ਾ ਹਮਲੇ ਹੋ ਰਹੇ ਹਨ ਕਿਤੇ ਦੇਸ਼ ਦੇ ਅੰਦਰ ਗੁਰੂ ਘਰ ਢਾਹੇ ਜਾਂਦੇ ਹਨ ਜਿਨ੍ਹਾਂ ਵਿਚ ਗੁਰਦੁਆਰਾ ਡਾਂਗਮਾਰ,ਗੁਰਦੁਆਰਾ ਗਿਆਨ ਗੋਦੜੀ,ਗੁਰੂਘਰ ਗਵਾਲੀਅਰ ਆਦਿ ਸ਼ਾਮਲ ਹਨ।ਕਿਤੇ 30-32 ਸਾਲਾਂ ਤੋਂ ਸਿੱਖ ਜੇਲ੍ਹਾਂ ਵਿੱਚ ਬੰਦ ਹਨ,ਕਿਤੇ ਸਿਖ ਪਰੰਪਰਾਵਾਂ ਦੇ ਖ਼ਿਲਾਫ਼ ਫ਼ਿਰਕੂ ਲੋਕ ਇਤਰਾਜ਼ਯੋਗ ਭਾਸ਼ਾਵਾਂ ਵਰਤਦੇ ਹਨ। ਪਰ ਸਿੱਖ ਲੀਡਰਸ਼ਿਪ ਘੂਕ ਸੁੱਤੀ ਪਈ ਹੈ, ਉਹ ਸਿਰਫ਼ ਬਿਆਨ ਦੇਣ ਨੂੰ ਹੀ ਆਪਦੀ ਜ਼ਿੰਮੇਵਾਰੀ ਸਮਝਦੇ ਹਨ। ਇਸ ਤੋਂ ਬਾਅਦ ਚੁੱਪ ਕਰ ਜਾਂਦੇ ਹਨ। ਸਾਡੀਆਂ ਇਨ੍ਹਾਂ ਇਨ੍ਹਾਂ ਕਮਜ਼ੋਰੀਆਂ ਕਰਕੇ ਸਾਡੇ ਦੁਸ਼ਮਣਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਪਰਮਪ੍ਰੀਤ ਸਿੰਘ ਵਿੱਟੀ,ਗੁੁਰਵਿੰਦਰ ਸਿੰਘ ਸਿੱਧੂ,ਰਣਜੀਤ ਸਿੰਘ ਗੋਲਡੀ ਤੇ ਵਿੱਕੀ ਸਿੰਘ ਖ਼ਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ, ਕਿ ਅਫਗਾਨਿਸਤਾਨ ਕਾਬੁੁਲ ਵਿਚ ਹੋਏ ਹਮਲੇ ਤੋਂ ਬਾਅਦ ਸਾਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ,ਗੁਰੂਘਰਾਂ ਸਿੱਖ ਪਰੰਪਰਾਵਾਂ ਨੂੰ ਅਗਰ ਬਚਾਉੁਣਾ ਹੈ ਤਾਂ ਸਾਨੂੰ ਸੰਗਠਤ ਹੋਕੇ ਪ੍ਰੋਗਰਾਮ ਉਲੀਕਣੇ ਪੈਣਗੇ। ਕਿਸੇ ਸਰਕਾਰ ਨੇ ਵੀ ਭਾਵੇਂ ਉਹ ਦੇਸ਼ ਦੀ ਹੋਵੇ ਜਾਂ ਵਿਦੇਸ਼ ਦੀ ਉਨ੍ਹਾਂ ਨੂੰ ਸਿੱਖ ਹਿੱਤਾਂ ਦਾ ਬਿਲਕੁੁਲ ਵੀ ਖਿਆਲ ਨਹੀਂ ਹੈ। ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ,ਜੇ ਸਾਡੀ ਲੀਡਰਸ਼ਿਪ ਹੁੁਣ ਵੀ ਨਾ ਜਾਗੀ ਤਾਂ ਬਹੂਤ ਦੇਰ ਹੋ ਜਾਵੇਗੀ।ਇਸ ਮੌਕੇ ਤੇ ਹਰਵਿੰਦਰ ਸਿੰਘ ਚਿਟਕਾਰਾ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਬਾਵਾ ਖਰਬੰਦਾ ਲਖਬੀਰ ਸਿੰਘ ਲਕੀ ਗੁੁਰਦੀਪ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।