

ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਲੰਧਰ ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਵਲੋਂ ਨਸ਼ਾ ਵੇਚਣ ਵਾਲੇ ਮਾੜੇ ਅਨਸਰਾ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਸੁਹੇਲ ਮੀਰ, ਏ.ਡੀ.ਸੀ.ਪੀ-1, ਅਤੇ ਬਲਕਾਰ ਸਿੰਘ ਏ.ਸੀ.ਪੀ ਨੋਰਥ ਦੀਆਂ ਹਦਾਇਤਾਂ ਅਨੁਸਾਰ INSP ਸੁਖਦੇਵ ਸਿੰਘ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਅਤੇ ਏ.ਐੱਸ.ਆਈ ਸੁਰਿੰਦਰਪਾਲ ਸਿੰਘ ਚੌਕੀ ਇੰਚਾਰਜ ਫੋਕਲ ਪੁਆਇੰਟ ਜਲੰਧਰ ਦੀ ਅਗਵਾਈ ਹੇਠ SI ਸੁਰਿੰਦਰ ਸਿੰਘ ਸਮੇਤ ਸਾਥੀ ਕਮਰਚਾਰੀਆ ਦੌਰਾਨੇ ਗਸ਼ਤ ਟਰਾਂਸਪੋਰਟ ਨਗਰ ਜਲੰਧਰ ਵਿੱਚ ਇੱਕ ਨੋਜਵਾਨ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕਿ ਪਿੱਛੇ ਨੂੰ ਮੁੜਨ ਲੱਗਾ ਜਿਸਨੂੰ ਐੱਸ.ਆਈ ਸੁਰਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਰਾਹੁਲ ਕੁਮਾਰ ਪੁੱਤਰ ਸ਼ੋਭ ਨਾਥ ਵਾਸੀ ਰੇਅਪੁਰਾ ਥਾਣਾ ਮਰਹੋਰਾ ਜਿਲਾ ਛੱਪਰਾ ਬਿਹਾਰ ਹਾਲ ਮਕਾਨ ਨੰਬਰ 422 ਗਲੀ ਨੰਬਰ 11 ਸੰਜੇ ਗਾਂਧੀ ਨਗਰ ਜਲੰਧਰ ਦੱਸਿਆ ਜਿਸਦੇ ਹੱਥ ਵਿੱਚ ਫੜੇ ਲਿਫਾਫੇ ਨੂੰ ਚੈਕ ਕੀਤਾ ਜਿਸ ਵਿੱਚੋਂ 1 ਕਿਲੋਂ 500 ਗਰਾਮ ਗਾਂਜਾ ਬਰਾਮਦ ਹੋਇਆ ਜਿਸਦੇ ਖਿਲਾਫ ਮੁੱਕਦਮਾ ਨੰਬਰ 167 ਮਿਤੀ 17.6.22ਯ ਅ/ਧ 20-61-85 NDPS ACT ਦ ਮੁੱਕਦਮਾ ਦਰਜ ਕਰ ਗ੍ਰਿਫਤਾਰ ਕੀਤਾ ਗਿਆ ਤੇ ਪੁਲੀਸ ਵੱਲੋਂ ਤਫਤੀਸ ਜਾਰੀ ਹੈ।ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ I
