ਜਲੰਧਰ (ਪੰਜਾਬ ਦੈਨਿਕ ਨਿਊਜ਼) ਜੂਨ 1984 ਘੱਲੂਘਾਰੇ ਵਿੱਚ ਸ਼ਹੀਦ ਸਮੂਹ ਸਿੰਘ ਸਿੰਘਣੀਆਂ ਅਤੇ ਬੱਚਿਆਂ ਦੀ ਯਾਦ ਵਿੱਚ ਜਲੰਧਰ ਦੀਆਂ ਸਮੂਹ ਸਿੰਘ ਸਭਾਵਾਂ ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਦੀ ਇਕ ਮੀਟਿੰਗ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਹੋਏ।ਜਿਸ ਵਿਅਕਤੀ ਵੱਖ ਵੱਖ ਗੁਰੂਘਰਾਂ ਦੇ ਪ੍ਰਬੰਧਕ ਜਿਨ੍ਹਾਂ ਵਿਚ ਸਿੱਖ ਤਾਲਮੇਲ ਕਮੇਟੀ,ਗੁੁਰਮੁਖ ਸੇਵਕ ਦਲ, ਗੁਰੂ ਤੇਗ ਬਹਾਦਰ ਨੌਜਵਾਨ ਸਭਾ,ਨਿਹੰਗ ਸਭਾ ਬਸਤੀ ਸ਼ੇਖ,ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਜਿਨ੍ਹਾਂ ਵਿੱਚ ਕਿਸਾਨ ਯੂਨੀਅਨ ਰਾਜੇਵਾਲ ਪ੍ਰਮੁੱਖ ਤੌਰ ਤੇ ਸ਼ਾਮਲ ਹੋਏ।ਮੀਟਿੰਗ ਵਿਚ ਲੈਂਦੇ ਫੈਸਲਿਆਂ ਮੁੁਤਾਬਕ ਛੇ ਜੂਨ ਨੂੰ ਦਿਨ ਸੋਮਵਾਰ ਚਾਰ ਵਜੇ ਸ਼ਾਮ ਨੂੰ ਇਕ ਵਿਸ਼ਾਲ ਰੋਸ ਮਾਰਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਤੋਂ ਆਰੰਭ ਹੁੰਦਾ ਹੋਇਆ ਗੁਰੂ ਘਰ ਤੋਂ ਚੱਲ ਕੇ ਗੁਰੂ ਰਵਿਦਾਸ ਚੌਕ,ਅੰਬੇਦਕਰ ਚੌਕ ਤੋਂ ਪਹਿਲਾਂ ਅਵਤਾਰ ਨਗਰ,ਅਸ਼ੋਕ ਨਗਰ, ਝੰਡੀਆਂ ਵਾਲਾ ਪੀਰ ਤੇ ਫੁੱਟਬੱਲ ਚੌਕ, ਬਸਤੀ ਅਡਾ,ਅਲੀ ਮੁੁਹੱਲਾ,ਜੋਤੀ ਚੋਂਕ ਫਿਰ ਅੰਬੇਦਕਰ ਚੌਕ ਹੁੰਦਾ ਹੋਇਆ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸਮਾਪਤ ਹੋਵੇਗਾ ਜਿੱਥੇ ਸੰਗਤਾਂ ਰੋਸ ਪ੍ਰਦਰਸ਼ਨ ਕਰਨਗੀਆ। ਰੋਸ ਮਾਰਚ ਵਿਚ ਸ਼ਾਮਲ ਸੰਗਤਾਂ ਕੇਸਰੀ ਤੇ ਕਾਲੀਆ ਪੱਗਾਂ ਬੰਨ੍ਹ ਕੇ ਤੇ ਬੀਬੀਆ ਕੇਸਰੀ ਤੇ ਕਾਲੇ ਦੁਪੱਟੇ ਲੈ ਕੇ ਸ਼ਾਮਲ ਹੋਣਗੀਆਂ,ਤੇ ਸਾਰੀਆਂ ਸੰਗਤਾਂ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਚੱਲਣਗੇ ਰੋਜ਼ ਮਾਸ ਦੇ ਪ੍ਰਬੰਧ ਨੂੰ ਚਲਾਉਣ ਲਈ ਗਿਆਰਾਂ ਮੈਂਬਰੀ ਕਮੇਟੀ ਹੇਠ ਲਿਖੇ ਅਨੁਸਾਰ ਬਣਾਈ ਗਈ ਜਿਸ ਵਿੱਚ ਕਵੰਲਜੀਤ ਸਿੰਘ ਟੋਨੀ,ਹਰਪ੍ਰੀਤ ਸਿੰਘ ਨਿਟੂ, ਇਕਬਾਲ ਸਿੰਘ ਢੀਂਡਸਾ,ਪਰਮਿੰਦਰ ਸਿੰਘ ਦਸਮੇਸ਼ ਨਗਰ,ਕੁਲਵੰਤ ਸਿੰਘ ਨਿਹੰਗ, ਪਰਮਜੀਤ ਸਿੰਘ ਬਸਤੀ ਮਿੱਠੂ, ਕੁੁਲਦੀਪ ਸਿੰਘ ਪਾਇਲਟ,ਦਲਜੀਤ ਸਿੰਘ ਗੁੁਰਮੁਖ ਸੇਵਕ ਦਲ,ਗੁਰਬਖ਼ਸ਼ ਸਿੰਘ ਜੁਨੇਜਾ,ਜਤਿੰਦਰਪਾਲ ਸਿੰਘ ਮਝੈਲ,ਫੌਜੀ ਮੋਹਨ ਸਿੰਘ ਜਮਸ਼ੇਰ ਸ਼ਾਮਲ ਹਨ। ਅਤੇ ਸਟੇਜ ਸਕਤਰ ਜੀ ਸੇਵਾ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ ਨੇ ਨਿਭਾਈ।ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ ਗੁਰਬਖ਼ਸ਼ ਸਿੰਘ ਗੁਰਜੀਤ ਸਿੰਘ ਪੋਪਲੀ ਸੁਰਿੰਦਰ ਸਿੰਘ ਕੈਰੋਂ ਗਗਨਦੀਪ ਸਿੰਘ ਗੱਗੀ ਦਿਲਬਾਗ ਸਿੰਘ ਅੰਮ੍ਰਿਤਪਾਲ ਸਿੰਘ ਮਨਪ੍ਰੀਤ ਸਿੰਘ ਅਨੀਤਾ ਕਾਲਾ ਅਮਰਜੀਤ ਸਿੰਘ ਕਰਨਬੀਰ ਸਿੰਘ ਹਰਮਿੰਦਰ ਸਿੰਘ ਦਰਸ਼ਨ ਸਿੰਘ ਕੋਟਕਤਾ ਜਸਪ੍ਰੀਤ ਸਿੰਘ ਜੱਸੀ ਬਲਦੇਵ ਸਿੰਘ ਬਲਜਿੰਦਰ ਸਿੰਘ ਹਰਭਜਨ ਸਿੰਘ ਹਰਪ੍ਰੀਤ ਸਿੰਘ ਤਰਲੋਕ ਸਿੰਘ ਮਨਮੀਤ ਸਿੰਘ ਸੋਢੀ ਕਰਮਜੀਤ ਸਿੰਘ ਨੂਰ ਜਗਤਾਰ ਸਿੰਘ ਪਰਮਜੀਤ ਸਿੰਘ ਮਾਨ ਸਿੰਘ ਗੁਰਿੰਦਰ ਸਿੰਘ ਮਝੈਲ ਬਾਬਾ ਤਜਿੰਦਰਪਾਲ ਸਿੰਘ ਅਮਰਜੀਤ ਸਿੰਘ ਸੁੁਰਨਿਰੰਕਾਰ ਸਿੰਘ, ਬਲਕਾਰ ਸਿੰਘ ਗੁਰਦੀਪ ਸਿੰਘ ਸੁਖਮਿੰਦਰ ਸਿੰਘ ਰਾਜਪਾਲ ਹਰਮਨਪ੍ਰੀਤ ਸਿੰਘ ਹਰਪ੍ਰੀਤ ਸਿੰਘ ਕੁਲਵਿੰਦਰ ਸਿੰਘ ਮੱਲੀ ਅਮਨਦੀਪ ਸਿੰਘ ਸਤਪਾਲ ਸਿੰਘ ਜਬਲ ਗੁਰਜੀਤ ਸਿੰਘ ਸਤਨਾਮੀਆ ਆਦਿ ਹਾਜ਼ਰ ਸਨ।