ਢਿੱਲਵਾਂ/ਕਪੂਰਥਲਾ (ਪੰਜਾਬ ਦੈਨਿਕ ਨਿਊਜ਼))ਰਵਿੰਦਰ ਰਵੀ: ਸਿਹਤ ਪਰਿਵਾਰ ਭਲਾਈ ਵਿਭਾਗ ਵਲੋਂ ਮਨਾਏ ਜਾ ਰਹੇ 75ਵੇਂ ਆਜਾਦੀ ਦੇ ਅਮ੍ਰਿਤ ਮਹੋਤਸਵ ਤਹਿਤ ਸਿਵਲ ਸਰਜਨ ਡਾ. ਗੁਰਿੰਦਬੀਰਕੌਰ ਵੱਲੋਂ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ ਰੀਬਨ ਕੱਟ ਕਿ ਬਲਾਕ ਪੱਧਰੀ ਮੇਲੇ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਅਸ਼ੋਕ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ, ਡੀ.ਪੀ.ਐਮ ਡਾ. ਸੁਖਵਿੰਦਰ ਕੌਰ, ਐਮ.ਈ.ਆਈ.ਓ ਰਾਜ ਰਾਣੀ, ਡਿਪਟੀ ਮਾਸ ਮੀਡਿਆ ਅਫ਼ਸਰ ਸ਼ਰਨਦੀਪ ਸਿੰਘ ਕੰਗ, ਬੀ.ਈ.ਈ ਬਿਕਰਮਜੀਤ ਸਿੰਘ ਅਤੇ ਮੋਨਿਕਾ ਆਦਿ ਸਮੂਹ ਸਟਾਫ਼ ਹਾਜ਼ਰ ਸੀ।ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਇਹ ਇਕ ਚੰਗਾ ਉਪਰਾਲਾ ਹੈ, ਜਿਸ ਨਾਲ ਲੋਕਾਂ ਨੂੰ ਇਕੋ ਥਾਂ `ਤੇ ਇੱਕੋ ਸਮੇਂ ਵੱਖ-ਵੱਖ ਸਿਹਤ ਸੇਵਾਵਾਂ ਦਾ ਲਾਭ ਲੈਣ ਦਾ ਮੌਕਾ ਮਿਲਿਆ ਹੈ। ਇਸ ਨਾਲ ਜਿਹੜੀਆਂ ਸਿਹਤ ਸਕੀਮਾਂ ਜਾਂ ਸਿਹਤ ਸਹੂਲਤਾਂ ਤੋਂ ਲੋਕ ਅਜੇ ਵੀ ਵਾਂਝੇ ਸਨ ਉਨ੍ਹਾਂ ਨੂੰ ਇਸ ਦੌਰਾਨ ਸਮੂਹ ਸਿਹਤ ਸਹੂਲਤਾਂ ਤੋਂ ਜਾਣੂ ਕਰਵਾਇਆ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾ ਡਾ. ਜਸਵਿੰਦਰ ਕੁਮਾਰੀ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਸਿਹਤ ਸੁਵਿਧਾਵਾਂ ਅਤੇ ਵੱਖ-ਵੱਖ ਸਿਹਤ ਸਹੂਲਤਾਂ ਸੰਬੰਧੀ ਜਾਗਰੂਕ ਹੋਣਾਂ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਲੋਕ ਸਮੇਂ ਸਿਰ ਸਿਹਤ ਸਹੂਲਤਾਂ ਦਾ ਲਾਹਾ ਲੈ ਸੱਕਣ।ਬਲਾਕ ਪੱਧਰੀ ਮੇਲੇ ਦੌਰਾਨ ਲੋਕਾਂ ਨੂੰ ਵਿਸ਼ੇਸ਼ ਤੌਰ `ਤੇ ਯੋਗ ਅਭਿਆਸ ਵੀ ਕਰਵਾਈਆ ਗਿਆ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਅਜੋਕੇ ਸਮੇਂ `ਚ ਸਾਡੇ ਰੁਝੇਵੇਂ ਇਨ੍ਹੇ ਜ਼ਿਆਦਾ ਵੱਧ ਗਏ ਹਨ ਕਿ ਸਾਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀ ਮਿਲਦਾ ਨਤੀਜ਼ਨ ਸਾਨੂੰ ਕੁੱਝ ਸਮੇਂ ਬਾਅਦ ਕਈ ਵੱਖ-ਵੱਖ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਇਸ ਮੌਕੇ ਉਨ੍ਹਾਂ ਆਏ ਹੋਏ ਸਮੂਹ ਲੋਕਾਂ ਨੂੰ ਆਪਣੇ ਆਪ ਨੂੰ ਤੰਦੁਰਸਤ ਰੱਖਣ ਲਈ ਘਰ ਦਾ ਬਣਿਆ ਖਾਣਾ-ਖਾਣ, ਰੋਜ਼ਾਨਾ ਸੈਰ ਕਰਨ ਅਤੇ ਯੋਗ ਅਭਿਆਸ ਕਰਨ ਦਾ ਸੁਨੇਹਾ ਦਿੱਤਾ।
ਮੇਲੇ ਦੌਰਾਨ ਦਿੱਤੀਆਂ ਸਿਹਤ ਸਹੂਲਤਾਂ ਮੁਫ਼ਤ ਬੀ.ਪੀ, ਸ਼ੂਗਰ ਦੀ ਜਾਂਚ, ਜਨਰਲ ਓ.ਪੀ.ਡੀ, ਆਰ.ਬੀ.ਐਸ.ਕਿ, ਡਿਜ਼ੀਟਲ ਹੈਲਥ ਆਈ.ਡੀ, ਆਯੂਸ਼ਮਾਨ ਭਾਰਤ ਦੇ ਕਾਰਡ, ਖੂਨ ਦਾਨ, ਜੱਚਾਂ ਬੱਚਾਂ ਜਾਂਚ, ਲੈਬ ਟੈਸਟ, ਮੁਫਤ ਦਵਾਈਆਂ, ਗਾਇਨੀਕੋਲੋਜੀ, ਪਰਿਵਾਰ ਨਿਯੋਜਨ, ਆਯੂਰਵੈਦਿਕ ਓ.ਪੀ.ਡੀ, ਦੰਦਾਂ ਦੀ ਜਾਂਚ, ਅੰਗ ਦਾਨ, ਅੱਖਾਂ ਦੀ ਜਾਂਚ, ਕੋਵੀਡ ਟੀਕਾਕਰਨ ਆਦਿ ਵੱਖ-ਵੱਖ ਸਿਹਤ ਸੇਵਾਵਾਂ ਦਿੱਤੀਆਂ ਗਈਆਂ। ਇਸ ਮੌਕੇ ਐਸ.ਡੀ.ਐਮ ਜੈ ਇੰਦਰ ਸਿੰਘ ਵੱਲੋਂ ਵੀ ਮੇਲੇ `ਚ ਸ਼ਿਰਕਤ ਕੀਤੀ ਗਈ। ਉਨ੍ਹਾਂ ਵੱਲੋਂ ਵੱਖ-ਵੱਖ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜ਼ਿਆਜ਼ਾ ਲਿਆ ਗਿਆ। ਇਸ ਮੌਕੇ ਬੀ.ਈ.ਈ ਰੁਵਿੰਦਰ ਕੁਮਾਰ ਜੱਸਲ, ਨੀਤੂ, ਰਾਮ ਸਿੰਘ, ਐਲ.ਐਚ.ਵੀ, ਏ.ਐਨ.ਐਮਾਂ, ਸੀ.ਐਚ.ਓ, ਮਾਹਿਰ ਡਾਕਟਰ, ਐਮ.ਐਮ.ਯੂ ਆਦਿ ਹਾਜ਼ਰ ਸਨ।
