
ਅੰਮ੍ਰਿਤਸਰ (PUNJAB DAINIK NEWS )ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਛੇਹਰਟਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ| ਇਸ ਮੌਕੇ ਤੇ ਡਾਕਟਰ ਜਸਬੀਰ ਸਿੰਘ ਸੰਧੂ ਹਲਕਾ ਵਿਧਾਇਕ ਅੰਮ੍ਰਿਤਸਰ ਪੱਛਮੀ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਦੇ ਮਾਂ-ਬਾਪ ਨਾਲ ਗੱਲਬਾਤ ਕਰਨ ਲਈ ਪਹੁੰਚੇ| ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ| ਉਹਨਾਂ ਦਾ ਸਕੂਲ ਪਹੁੰਚਣ ਤੇ ਸਵਾਗਤ ਸ੍ਰੀਮਤੀ ਨਵਦੀਪ ਕੌਰ ਵਾਇਸ ਪ੍ਰਿੰਸੀਪਲ ਵੱਲੋਂ ਕੀਤਾ ਗਿਆ| ਸਕੂਲ ਵਿਖੇ ਐਨ ਸੀ ਸੀ ਕੈਡਿਟ ਦੁਆਰਾ ਉਨ੍ਹਾਂ ਨੂੰ ਸ਼ਾਨਦਾਰ ਸਲਾਮੀ ਦਿੱਤੀ ਗਈ| ਉਹ ਸਕੂਲ ਵਿਖੇ ਚਲ ਰਹੀ ਦੌਰਾਨ ਵਿਦਿਆਰਥੀਆ ਦੇ ਮਾ-ਬਾਪ ਨਾਲ ਮਿਲੇ ਅਤੇ ਉਹਨਾਂ ਦੀਆ ਮੁਸ਼ਕਲਾ ਸੁਣੀਆਂ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਮਾਂ-ਬਾਪ ਹਾਜਰ ਹੋਏ| ਇਸ ਮੌਕੇ ਤੇ ਹਰਮਨਪ੍ਰੀਤ ਸਿੰਘ ਉੱਪਲ, ਵਿਪਨ ਤੇਜੀ,ਜਸਵੰਤ ਰਾਏ ਅਤੇ ਸਕੂਲ ਸਟਾਫ,ਵਿਦਿਆਰਥੀਆਂ ਦੇ ਮਾਂ-ਬਾਪ ਅਤੇ ਐਨ.ਸੀ.ਸੀ.ਕੈਡਿਟ ਹਾਜ਼ਰ ਸਨ।

