ਜਲੰਧਰ ਪਤਾਰਾ (ਪੰਜਾਬ ਦੈਨਿਕ ਨਿਊਜ਼) ਲਵਦੀਪ ਬੈਂਸ ਹਲਕਾ ਕਰਤਾਰਪੁਰ ਦੇ ” ਆਪ ” ਆਗੂ ਮੋਹਨ ਲਾਲ ਕਟਾਰੀਆ ਅਤੇ ਰੋਮੀ ਕਟਾਰੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੰਦਲੀ ਹੋ ਚੁੱਕੀ ਰਾਜਨੀਤੀ ਤੋਂ ਪਰੇਸ਼ਾਨ ਗੁਜਰਾਤ ਅਤੇ ਹਿਮਾਚਲ ਦੇ ਲੋਕ ਇਸ ਵਾਰ ਰਾਜਨੀਤੀ ‘ਚ ਵੱਡਾ ਬਦਲਾਅ ਲਿਆਉਂਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣਗੇ । ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਮੋਹਨ ਲਾਲ ਕਟਾਰੀਆ ਤੇ ਰੋਮੀ ਕਟਾਰੀਆ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਰਤਾਰਪੁਰ ਦੇ ਹਲਕਾ ਵਿਧਾਇਕ ਬਲਕਾਰ ਸਿੰਘ ਦੀ ਅਗਵਾਈ ਹੇਠ ਕਰਤਾਰਪੁਰ ਹਲਕੇ ਤੋਂ ਗੁਜਰਾਤ ਚੋਣ ਪ੍ਰਚਾਰ ਲਈ ਵਰਕਰਾਂ ਨੂੰ ਭੇਜਿਆ ਗਿਆ ਹੈ, ਵਰਕਰ ਪੂਰੇ ਉਤਸ਼ਾਹ ਨਾਲ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ । ਚੋਣਾਂ ‘ਚ ਕਰਤਾਰਪੁਰ ਦੇ ਵਰਕਰਾਂ ਅਗਵਾਈ ਕਰ ਰਹੇ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਵਾਂਗ ਹੀ ਗੁਜਰਾਤ ਅਤੇ ਹਿਮਾਚਲ ਦੋਹਾਂ ਰਾਜਾਂ ਦੇ ਲੋਕਾਂ ਦਾ ਉਤਸਾਹ ਦੱਸਦਾ ਹੈ ਕਿ ਉਹ ਲੋਕ ਇਸ ਵਾਰ ਬਦਲਾਅ ਲਿਆਉਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ।
