
ਕਰਤਾਰਪੁਰ ਪੰਜਾਬ ਦੈਨਿਕ ਨਿਊਜ਼ (ਲਵਦੀਪ /ਜੇ ਪੀ ਸੋਨੂੰ ) ਨੋਜਵਾਨਾਂ ’ਚ ਤੰਬਾਕੂਨੋਸ਼ੀ ਦੀ ਵੱਧ ਰਹੀ ਆਦਤ ਸਮਾਜ ਲਈ ਇੱਕ ਵੱਡਾ ਖਤਰਾ ਬਣ ਕੇ ਸਾਹਮਣੇ ਆ ਰਹੀ ਹੈ। ਸਾਨੂੰ ਆਪਣੀ ਅਤੇ ਆਉਣ ਵਾਲੀ ਪੀੜ੍ਹੀ ਦੀ ਸਿਹਤ ਸੰਭਾਲ ਲਈ ਤੰਬਾਕੂ ਅਤੇ ਇਸ ਨਾਲ ਹੋਰ ਸੰਬਧਤ ਨਸ਼ਿਆ ਦਾ ਪੂਰੀ ਤਰਾਂ ਨਾਲ ਤਿਆਗ ਕਰਨਾ ਚਾਹੀਦਾ ਹੈ ਕਿਉਂ ਜੋ ਇੱਕ ਸਿਗਰਟ/ਬੀੜੀ ਪੀਣ ਨਾਲ ਸਾਡੀ ਜਿੰਦਗੀ ਦਾ ਇਕ ਮਿੰਟ ਘਟਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਤੰਬਾਕੂ ਦੇ ਸੇਵਨ ਨਾਲ ਭਾਰਤ`ਚ ਹਰ ਸਾਲ 13.5 ਲੱਖ ਮੌਤਾਂ ਹੁੰਦੀਆਂ ਹਨ।ਇਸੇ ਨੂੰ ਮੁੱਖ ਰੱਖਦੇ ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਦੇ ਹੁਕਮਾ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਕਰਤਾਰਪੁਰ ਦੇ ਤੰਦਰੂਸਤ ਸਿਹਤ ਕੇਂਦਰਾਂ ਵਲੋਂ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਸਬੰਧੀ ਸਕੂਲਾਂ ਅਤੇ ਪਿੰਡ ਪੱਧਰ ‘ਤੇ ਤੰਬਾਕੂ ਪਦਾਰਥਾਂ ਦਾ ਇਸਤੇਮਾਲ ਨਾ ਕਰਨ ਸਬੰਧੀ ਸਕੂਲੀ ਬੱਚਿਆਂ, ਆਮ ਲੋਕਾਂ ਅਤੇ ਸਿਹਤ ਕਰਮਚਾਰੀਆਂ ਸੁੰਹ ਚੁੱਕੀ ਗਈ ਇਸ ਦੌਰਾਨ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਗਈ ।ਇਸ ਸੰਬਧੀ ਸਰਕਾਰੀ ਹਾਈ ਸਕੂਲ ਕਾਲਿਆਣਪੁਰ ਅਤੇ ਲੰਬੜਾਂ ਵਿਖੇ ਸੈਮੀਨਰ ਦਾ ਅਣੋਜਨ ਕੀਤਾ ਇਸ ਦੋਰਾਨ ਸੀ.ਐਚ.ਓ ਡਾ. ਪੰਖੜੂ, ਪ੍ਰਿੰਸੀਪਲ ਮੀਲਾਮ ਸ਼ਰਮਾ,ਅਧਿਆਪਕ ਸੁਖਵਿੰਦਰ ਪਾਲ, ਰਾਹੁਲ ਕੁਮਾਰ ਅਤੇ ਨੀਰੂ ਮੌਜੂਦ ਸਨ। ਇਸ ਤੋਂ ਇਲਾਵਾ ਤੰਦਰੂਸਤ ਸਿਹਤ ਕੇਂਦਰ ਲੱਲਿਆ, ਕਾਹਲਵਾਂ,ਫਤਿਹਜਲਾਲ, ਗਿੱਲ, ਵਰਿਆਣਾ, ਹੀਰਾਪੁਰ ਅਤੇ ਤੰਦਰੂਸਤ ਸਿਹਤ ਕੇਂਦਰ ਸਿੰਘਾਂ ਵਿਖੇ ਵੀ ਲੋਕਾਂ ਨੂੰ ਤੰਬਾਕੂ ਪਦਾਰਥਾਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਤ ਕੀਤਾ ਗਿਆ।ਸੀ.ਐਚ.ਓ ਅਮਨਜੋਤ ਕੌਰ, ਸੀ.ਐਚ.ਓ ਕਮਲੇਸ਼ ਠਾਕੂਰ, ਸੀ.ਐਚ.ਓ ਡਾ. ਰਵਨੀਤ ਕੌਰ, ਸੀ.ਐਚ.ਓ ਡਾ. ਨੇਹਾ, ਸੀ.ਐਚ.ਓ. ਮਨਜਿੰਦਰ ਕੌਰ, ਸੀ.ਐਚ.ਓ ਮੋਨੀਕਾ, ਸੀ.ਐਚ.ਓ ਡਾ. ਪੂਨਮ, ਏ.ਐਨ.ਐਮ. ਦੀਪੀਕਾ, ਕਮਲਾ, ਨਿਰਮਲ, ਚਰਨਜੀਤ ਕੌਰ ਅਤੇ ਏ.ਐਨ.ਐਮ. ਸਰਬਜੀਤ ਕੌਰ ਆਦਿ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਸਿਗਰਟਨੋਸ਼ੀ ਜਾਂ ਕਿਸੇ ਵੀ ਤੰਬਾਕੂ ਪਦਾਰਥ ਦੀ ਲੱਤ ਤੋਂ ਛੂਟਕਾਰਾ ਮਜ਼ਬੂਤ ਇੱਛਾ ਸ਼ਕਤੀ ਅਤੇ ਸਵੈ ਵਚਨਬੱਧਤਾ ਨਾਲ ਹੀ ਪਾਇਆ ਜਾ ਸਕਦਾ ਹੈ। ਸਿਗਰੇਟਨੋਸ਼ੀ ਜਾਂ ਬੀੜੀ ਦਾ ਸੇਵਨ ਕਰਨ ਨਾਲ ਨਾ ਕੇਵਲ ਸਿਗਰੇਟ ਜਾਂ ਬੀੜੀ ਪੀਣ ਵਾਲਿਆਂ ਨੂੰ ਹੀ ਸਗੋਂ ਆਸ ਪਾਸ ਵਾਲਿਆਂ ਤੇ, ਜਿਹੜੇ ਸਿਗਰੇਟ ਜਾਂ ਬੀੜੀ ਨਹੀਂ ਵੀ ਪੀਂਦੇ ਉਹਨਾਂ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਨਾ ਸਿਰਫ਼ ਕੈਂਸਰ ਵਰਗੀ ਭਿਆਨਕ ਬੀਮਾਰੀ ਬਲਕਿ ਕੈਂਸਰ ਤੋਂ ਇਲਾਵਾ ਫੇਫੜਿਆਂ ਅਤੇ ਦਿਲ ਦੀਆਂ ਕਈ ਖਤਰਨਾਕ ਬਿਮਾਰੀਆਂ ਜਿਵੇਂ ਬੱਲਡ-ਪ੍ਰੈਸ਼ਰ, ਹਾਰਟ ਅਟੈਕ ਅਤੇ ਸਟ੍ਰੋਕ (ਅਧਰੰਗ) ਹੋਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਇਸ ਲਈ ਸਿਗਰਟਨੋਸ਼ੀ ਕਰਨ ਵਾਲਿਆ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਇੱਕ ਸਿਗਰਟ ਦੋ ਸਾਹ ਘੱਟ, ਇੱਕ ਬੀੜੀ ਤਿੰਨ ਸਾਹ ਘੱਟ’। ਤੁਸੀਂ ਸਿਗਰਟ ਨੂੰ ਨਹੀਂ, ਸਿਗਰਟ ਤੁਹਾਨੂੰ ਪੀਂਦੀ ਹੈ, ਇਸਦਾ ਨਤੀਜਾ ਸਿਰਫ ਮੌਤ ਹੈ।ਉਨ੍ਹਾ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ ਤਹਿਤ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨਾ ਕਾਨੂੰਨੀ ਜੁਰਮ ਹੈ ਅਤੇ ਇਸਦੀ ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾਂਦਾ ਹੈ।
