ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ਼) ਫਸਟ ਪੰਜਾਬ ਬਟਾਲੀਅਨ ਐੱਨਸੀਸੀ ਦੇ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਦੇ ਅਧਿਆਪਕ ਲੈਫਟੀਨੈਂਟ ਹਰਮਨਪ੍ਰੀਤ ਸਿੰਘ ਉੱਪਲ ਐੱਨਸੀਸੀ ਸੀਨੀਅਰ ਡਿਵੀਜ਼ਨ ਦੇ ਇੰਚਾਰਜ ਅੱਜ ਆਫਿਸਰ ਟ੍ਰੇਨਿੰਗ ਅਕੈਡਮੀ ਕਾਮਟੀ ਨਾਗਪੁਰ, ਮਹਾਰਾਸ਼ਟਰ ਤੋਂ ਤਿੰਨ ਮਹੀਨੇ ਫੌਜ ਦੀ ਸਿਖਲਾਈ ਲੈਣ ਉਪਰੰਤ ਸਕੂਲ ਵਿਖੇ ਪਹੁੰਚਣ ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਮੀਤ ਕੌਰ,ਸਕੂਲ ਸਟਾਫ ਅਤੇ ਐਨਸੀਸੀ ਕੈਡਿਟਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ l ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਨੇ ਦੱਸਿਆ ਕਿ ਲੈਫਟੀਨੈਂਟ ਹਰਮਨਪ੍ਰੀਤ ਸਿੰਘ ਗੁਰਾਇਆ ਬਹੁਤ ਹੀ ਮਿਹਨਤੀ ਅਧਿਆਪਕ ਹਨ l ਇਨ੍ਹਾਂ ਦੇ ਸਿਰੜੀ ਸੁਭਾਅ ਦੇ ਕਾਰਨ ਇਨ੍ਹਾਂ ਨੇ ਤਿੰਨ ਮਹੀਨੇ ਦੀ ਸਖ਼ਤ ਫੌਜ ਦੀ ਟਰੇਨਿੰਗ ਪ੍ਰਾਪਤ ਕੀਤੀ l ਆਪ ਦੇ ਇਸ ਸੁਭਾਅ ਅਤੇ ਅਗਾਂਹ ਵਧੂ ਸੋਚ ਨੇ ਇਨ੍ਹਾਂ ਨੂੰ ਕਮਿਸ਼ਨ ਲੈਣ ਤੱਕ ਪਹੁੰਚਾਇਆ l ਇਸ ਮੌਕੇ ਤੇ ਲੈਫਟੀਨੈਂਟ ਹਰਮਨਪ੍ਰੀਤ ਸਿੰਘ ਉੱਪਲ ਨੇ ਦੱਸਿਆ ਕਿ ਮੈਂ ਇਹ ਟ੍ਰੇਨਿੰਗ ਆਪਣੇ ਮਾਂ ਬਾਪ ਦੇ ਅਸ਼ੀਰਵਾਦ ਅਤੇ ਆਪਣੇ ਸਾਥੀਆਂ ਦੀਆਂ ਸ਼ੁਭ ਕਾਮਨਾਵਾਂ ਦੇ ਸਦਕਾ ਪੂਰੀ ਕਰ ਸਕਿਆ ਹਾਂ l ਅੱਜ ਮੈਨੂੰ ਕਮਿਸ਼ਨ ਪ੍ਰਾਪਤ ਕਰਕੇ ਬੜਾ ਮਾਣ ਅਤੇ ਫ਼ਖ਼ਰ ਮਹਿਸੂਸ ਹੋ ਰਿਹਾ ਹੈ l ਮੈਂ ਟਰੇਨਿੰਗ ਲੈਣ ਉਪਰੰਤ ਸੀਨੀਅਰ ਡਿਵੀਜ਼ਨ ਦੇ ਐਨਸੀਸੀ ਕੈਡਿਟਾਂ ਨੂੰ ਵਧੀਆ ਢੰਗ ਨਾਲ ਟ੍ਰੇਨਿੰਗ ਕਰਵਾਵਾਂਗਾ ਜੋ ਕਿ ਉਨ੍ਹਾਂ ਨੂੰ ਰੋਜ਼ਗਾਰ ਦੇਣ ਵਿੱਚ ਸਹਾਈ ਹੋਵੇਗੀ l ਇਸ ਮੌਕੇ ਤੇ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ, ਜਸਵੰਤ ਰਾਏ, ਦਲੀਪ ਕੁਮਾਰ, ਗੁਰਜੰਟ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ l