ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ਼) ਫਸਟ ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ ਦੇ ਅਧੀਨ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਵਿਖੇ ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਜੀ ਦੀ ਅਗਵਾਈ ਵਿੱਚ ਐਨਸੀਸੀ ਕੈਡੇਟਾਂ ਅਤੇ ਸਕੂਲ ਵਿਦਿਆਰਥੀਆਂ ਦੁਆਰਾ ਗਰੀਨ ਦੀਵਾਲੀ ਮਨਾਈ ਗਈ l ਇਸ ਮੌਕੇ ਤੇ ਐਨਸੀਸੀ ਕੈਡਿਟਾਂ ਦੇ ਵਿੱਚ ਪਟਾਕੇ ਨਾ ਚਲਾਉਣ ਅਤੇ ਗਰੀਨ ਦੀਵਾਲੀ ਮਨਾਉਣ ਸਬੰਧੀ ਚਾਰਟ ਮੇਕਿੰਗ ਕੰਪੀਟੀਸ਼ਨ ਅਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ l ਸਕੂਲ ਦੀਆਂ ਸਾਰੀਆਂ ਕਲਾਸਾਂ ਦੇ ਵਿਚ ਰੰਗੋਲੀ ਅਤੇ ਕਲਾਸ ਰੂਮ ਦੀ ਸਾਫ਼ ਸਫ਼ਾਈ ਕੰਪੀਟੀਸ਼ਨ ਕਰਵਾਇਆ ਗਿਆ l ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਬੜੀ ਹੀ ਮਿਹਨਤ ਦੇ ਨਾਲ ਰੰਗੋਲੀ ਬਣਾਈ ਅਤੇ ਆਪਣੇ ਕਲਾਸ ਰੂਮ ਦੀ ਸਾਫ਼ ਸਫ਼ਾਈ ਕੀਤੀ l ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਮੀਤ ਕੌਰ ਨੇ ਦੱਸਿਆ ਕਿ ਇਸ ਕੰਪੀਟੀਸ਼ਨ ਦੇ ਵਿੱਚ ਪਹਿਲੇ ਅਤੇ ਦੂਜੇ ਸਥਾਨ ਤੇ ਰਹਿਣ ਵਾਲੀਆਂ ਜਮਾਤਾਂ ਨੂੰ ਸਨਮਾਨਤ ਕੀਤਾ ਜਾਵੇਗਾ l ਇਸ ਉਪਰੰਤ ਐਨ ਸੀ ਸੀ ਵਿਦਿਆਰਥੀਆਂ ਦੇ ਵੱਲੋਂ ਇਕ ਜਾਗਰੂਕਤਾ ਰੈਲੀ ਕੱਢੀ ਗਈ l ਰੈਲੀ ਨੂੰ ਝੰਡੀ ਸ਼੍ਰੀਮਤੀ ਨਵਦੀਪ ਕੌਰ ਵਾਈਸ ਪ੍ਰਿੰਸੀਪਲ ਵੱਲੋਂ ਦਿੱਤੀ ਗਈ l ਉਨ੍ਹਾਂ ਦੇ ਨਾਲ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ, ਸ ਅਜੈ ਪਾਲ ਸਿੰਘ, ਸ ਬਿਕਰਮਜੀਤ ਸਿੰਘ, ਸ੍ਰੀ ਵਿਨੈ ਭਾਟੀਆ,ਸ੍ਰੀਮਤੀ ਅਨੀਤਾ ਅਤੇ ਦਿਲੀਪ ਕੁਮਾਰ ਮੌਜੂਦ ਸਨ l ਇਹ ਰੈਲੀ ਛੇਹਰਟਾ ਦੇ ਵੱਖ ਵੱਖ ਬਾਜ਼ਾਰਾਂ ਵਿਚ ਲੰਘੀ ਅਤੇ ਪਟਾਕੇ ਨਾ ਚਲਾਉਣ ਵਾਤਾਵਰਨ ਸਾਫ਼ ਸੁਥਰਾ ਰੱਖਣ ਅਤੇ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ l ਇਸ ਰੈਲੀ ਦੀ ਸਮਾਪਤੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਵਿਖੇ ਹੋਈ l ਜਿੱਥੇ ਕਿ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਨਵਦੀਪ ਕੌਰ ਵੱਲੋਂ ਇਨ੍ਹਾਂ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ l