ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ਼ )75 ਸਾਲਾ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਬੰਧੀ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸ੍ਰੀਮਤੀ ਮਨਦੀਪ ਕੌਰ ਕਮਿਊਨਿਟੀ ਫੈਸਿਲੀਟੇਟਰ ਕਮ ਪ੍ਰਾਜੈਕਟ ਕੋਆਰਡੀਨੇਟਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਵਿਖੇ ਸਵੱਛ ਭਾਰਤ ਅਭਿਆਨ ਤਹਿਤ ਵਿਦਿਆਰਥੀਆਂ ਦਾ ਇਕ ਦਿਨਾ ਸੈਮੀਨਾਰ ਲਗਾਇਆ ਗਿਆ l ਉਨ੍ਹਾਂ ਦੇ ਨਾਲ ਸੀ ਐੱਸ ਆਈ ਰਾਕੇਸ਼ ਕੁਮਾਰ, ਸੈਨਟਰੀ ਇੰਸਪੈਕਟਰ ਸ਼ਾਮ ਸਿੰਘ ਅਤੇ ਸ੍ਰੀ ਸੋਨੂ ਸੁਪਰਵਾਈਜ਼ਰ ਮੌਜੂਦ ਸਨ l ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਰੇ ਅਤੇ ਗਿੱਲੇ ਕੂੜੇ ਬਾਰੇ ਵਿਸਥਾਰ ਸਹਿਤ ਦੱਸਿਆ l ਉਨ੍ਹਾਂ ਕਿਹਾ ਕਿ ਗਿੱਲੇ ਕੂੜੇ ਲਈ ਹਰਿਆ ਅਤੇ ਸੁੱਕੇ ਕੂੜੇ ਲਈ ਨੀਲਾ ਡਸਟਪੈਣ ਵਰਤਿਆ ਜਾਂਦਾ ਹੈ l ਹਰੇ ਕੂਡ਼ੇ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ ਜਿਸ ਨਾਲ ਅਸੀਂ ਇਹ ਖਾਦ ਬੂਟਿਆਂ ਅਤੇ ਸਬਜ਼ੀਆਂ ਨੂੰ ਪਾ ਕੇ ਉਨ੍ਹਾਂ ਦੇ ਉਤਪਾਦਨ ਵਿੱਚ ਵਾਧਾ ਕਰ ਸਕਦੇ ਹਾਂ l ਇਸੇ ਪ੍ਰਕਾਰ ਸੁੱਕੇ ਕੂੜੇ ਵਿਚ ਪਲਾਸਟਿਕ ਦਾ ਸਾਮਾਨ,ਲੋਹੇ ਦਾ ਸਾਮਾਨ ਅਤੇ ਹੋਰ ਇਸ ਤਰ੍ਹਾਂ ਬਹੁਤ ਸਾਰਾ ਸਾਮਾਨ ਆਉਂਦਾ ਹੈ ਜਿਨ੍ਹਾਂ ਨੂੰ ਅਸੀਂ ਕਬਾੜ ਵਿੱਚ ਵੇਚ ਕੇ ਪੈਸੇ ਕਮਾ ਸਕਦੇ ਹਾਂ l ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ l ਉਸ ਦੀ ਜਗ੍ਹਾ ਥੈਲੇ ਦੀ ਵਰਤੋਂ ਕੀਤੀ ਜਾਵੇ l ਪਲਾਸਟਿਕ ਦੇ ਲਿਫਾਫੇ ਦੁਬਾਰਾ ਸਬਜ਼ੀ ਵਾਲੇ ਨੂੰ ਦੇ ਦਿੱਤੇ ਜਾਣ l ਇਸ ਨਾਲ ਤੁਸੀਂ ਉਸ ਦੀ ਮਦਦ ਵੀ ਕਰ ਸਕਦੇ ਹੋ l ਫਲ ਅਤੇ ਸਬਜ਼ੀਆਂ ਦੇ ਛਿਲਕੇ ਪਸ਼ੂਆਂ ਨੂੰ ਖੁਆ ਕੇ ਪੁੰਨ ਕਮਾ ਸਕਦੇ ਹਾਂ l ਅੱਜ ਇਸੇ ਕੜੀ ਦੇ ਤਹਿਤ ਵਿਦਿਆਰਥੀਆਂ ਨੇ ਘਰ ਵਿਚ ਪਏ ਫਾਲਤੂ ਸਾਮਾਨ ਤੋਂ ਡਸਟਬਿਨ ਅਤੇ ਹੋਰ ਵਰਤੋਂ ਚ ਆਉਣ ਵਾਲੀਆਂ ਚੀਜ਼ਾਂ ਬਣਾਈਆਂ l ਸ੍ਰੀਮਤੀ ਮਨਦੀਪ ਕੌਰ ਨੇ ਇਸ ਉਪਰਾਲੇ ਲਈ ਵਿਦਿਆਰਥੀਆਂ ਅਤੇ ਸਕੂਲ ਸਟਾਫ ਦਾ ਖਾਸ ਧੰਨਵਾਦ ਕੀਤਾ l ਇਸ ਮੌਕੇ ਤੇ ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ, ਸ੍ਰੀਮਤੀ ਕੁਲਦੀਪ ਕੌਰ,ਸ਼੍ਰੀਮਤੀ ਅਮਨਪ੍ਰੀਤ ਕੌਰ, ਲੈਫਟੀਨੈਂਟ ਸੁਖਪਾਲ ਸਿੰਘ ਸੰਧੂ,ਐੱਨਸੀਸੀ ਕੈਡਿਟ ਵਿਦਿਆਰਥੀ ਮੌਜੂਦ ਸਨ l