ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਲਾਲੀ ਇਨਫੋਸਿਸ ਜੋ ਪੱਚੀ ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿਚ ਹੈ ਤੇ ਇਸ ਸਾਲ ਆਪਣੀ ਪੱਚੀ ਵੀਂ ਵਰ੍ਹੇਗੰਢ ਵੀ ਮਨਾ ਰਿਹਾ ਹੈ ਤੇ ਇਹ ਇੱਕ ਫ਼ਿਕਰ ਏ ਹੋਂਦ ਨਾਮ ਦੀ ਐੱਨਜੀਓ ਵੀ ਰਨ ਕਰਦਾ ਹੈ ਜਿਸ ਦੇ ਅੰਦਰ ਸਮੇਂ ਸਮੇਂ ਤੇ ਸਮਾਜਿਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਲਾਲੀ ਇਨਫੋਸਿਸ ਹਰ ਸਾਲ ਦੀਵਾਲੀ ਤੋਂ ਪਹਿਲਾਂ ਅਵੇਅਰਨੈੱਸ ਕੈਂਪੇਨ ਚਲਾਉਂਦਾ ਹੈ ਤਾਂ ਜੋ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਕੀ ਦੀਵਾਲੀ ਕਿਸ ਤਰ੍ਹਾਂ ਮਨਾਉਣੀ ਚਾਹੀਦੀ ਹੈ ਤੇ ਦੀਵਾਲੀ ਤੇ ਪਟਾਕੇ ਚਲਾਉਣ ਨਾਲ ਸਾਡੇ ਵਾਤਾਵਰਨ ਤੇ ਸਾਡੀ ਸਿਹਤ ਤੇ ਕੀ ਅਸਰ ਹੁੰਦਾ ਹੈ ਇਸੇ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਇਸ ਸਾਲ ਲਾਲੀ ਇਨਫੋਸਿਸ ਵੱਲੋਂ ਸਿਗਨੇਚਰ ਕੈਂਪੇਨ ਕਰਵਾਇਆ ਗਿਆ ਜਿਸ ਵਿਚ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਤੇ ਸਿਗਨੇਚਰ ਕਰਕੇ ਇਹ ਕਸਮ ਲਈ ਕਿ ਅਸੀਂ ਪ੍ਰਦੂਸ਼ਣ ਫਰੀ ਦੀਵਾਲੀ ਮਨਾਵਾਂਗੇ ਇਸ ਮੌਕੇ ਤੇ ਲਾਲੀ ਇਨਫੋਸਿਸ ਦੇ ਐੱਮਡੀ ਅਤੇ ਐਨਜੀਓ ਦੇ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਪਟਾਕੇ ਬਹੁਤ ਜ਼ਿਆਦਾ ਪਲੂਸ਼ਨ ਕਰਦੇ ਹਨ ਇਨ੍ਹਾਂ ਵਿੱਚ ਪੋਟਾਸ਼ ਹੁੰਦੀ ਹੈ ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਹ ਇਹ ਪੋਲੂਸ਼ਨ ਸਾਡੀ ਓਜ਼ੋਨ ਲਹਿਰ ਨੂੰ ਵੀ ਖ਼ਰਾਬ ਕਰਦੀ ਹੈ ਇਹ ਸਿੱਧੀ ਸਾਡੇ ਲੰਗਸ ਨੂੰ ਨੁਕਸਾਨ ਪਹੁੰਚਾਉਂਦੀ ਹੈ ਪਟਾਕਿਆਂ ਨਾਲ ਅੱਗਾਂ ਵੀ ਲੱਗਦੀਆਂ ਹਨ ਆਵਾਜ ਪ੍ਰਦੂਸ਼ਣ ਹੁੰਦਾ ਹੈ ਪਟਾਕਿਆਂ ਦੀ ਆਵਾਜ਼ ਪਸ਼ੂ ਪੰਛੀ ਬਜ਼ੁਰਗ ਤੇ ਬੱਚਿਆਂ ਦੀ ਸਿਹਤ ਨੂੰ ਖਰਾਬ ਕਰਦੀ ਹੈ ਦੀਵਾਲੀ ਖੁਸ਼ੀ ਦਾ ਤਿਉਹਾਰ ਹੈ ਸਾਨੂੰ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਹਨ ਨਾ ਕੇ ਦੁੱਖ . ਇਸ ਲਈ ਬੇਨਤੀ ਹੈ ਕਿ ਪਟਾਕੇ ਨਾ ਚਲਾਓ ਤੇ ਵਾਤਾਵਰਨ ਨੂੰ ਖ਼ਰਾਬ ਨਾ ਕਰੋ l
