ਅਲਾਵਲਪੁਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ ) ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਹੈੱਡ ਆਫਿਸ ਪਿੰਡ ਅਲਾਵਲਪੁਰ (ਜਲੰਧਰ) ਵਿਖੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਜਿੰਦਰ ਗਿੱਲ ਵੱਲੋਂ ਅੱਜ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਇਸ ਸੁੱਭ ਮੌਕੇ ਤੇ ਸ੍ਰੀ ਗਿੱਲ ਵੱਲੋਂ ਪੇ੍ਮ ਰਤਨ (NRI) ਨੂੰ ਯੂਰਪ ਕੰਟਰੀਆ ਦਾ ਪ੍ਧਾਨ ਨਿਯੁਕਤ ਕੀਤਾ ਗਿਆ ਅਤੇ ਪੇ੍ਮ ਰਤਨ ਨੂੰ ਪਾਰਟੀ ਦੇਸਾਂ ਵਿਦੇਸਾਂ ਵਿੱਚ ਵੱਡੇ ਪੱਧਰ ਤੇ ਪਚਾਉਣ ਦੇ ਉਦੇਸ਼ ਦਿੱਤੇ ਗਏ। ਉਹਨਾਂ ਦੇ ਨਾਲ ਨੈਸ਼ਨਲ ਚੇਅਰਮੈਨ ਪਿ੍ੰਸੀਪਲ ਮੋਹਨ ਲਾਲ ਖੋਸਲਾ,ਨੈਸ਼ਨਲ ਵਾਈਸ ਪ੍ਧਾਨ ਡਾ, ਹਰਵਿੰਦਰ ਬਿੰਦੂ,ਸੰਤੋਖ ਯੂਥ ਪ੍ਧਾਨ ਜਲੰਧਰ, ਨੈਸ਼ਨਲ ਸਕੱਤਰ ਹਰਭਜਨ ਸਿੰਘ, ਪਰਮਜੀਤ ਸਿੰਘ ਜਨਰਲ ਸਕੱਤਰ ਦੁਆਬਾ ਜੋਨ,ਮੇਹਰ ਸਿੰਘ ਸਰਕਲ ਪ੍ਧਾਨ ਕਰਤਾਰ ਪੁਰ, ਪ੍ਰੇਮ ਸਰਸਰ ਇੰਚਾਰਜ ਨੌਰਥ ਇੰਡੀਆ ਨੇ ਇਸ ਸੁੱਭ ਮੌਕੇ ਤੇ ਪਹੁੰਚੇ ਅਤੇ ਗਿੱਲ ਨੇ ਆਪਣੇ ਸਾਥੀਆ ਸਮੇਤ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ । ਡਾ, ਭੀਮ ਰਾਉ ਅੰਬੇਦਕਰ ਜੀ ਦੇ 131ਵੇ ਜਨਮ ਦਿਵਸ ਤੇ ਸਾਰੇ ਹੀ ਦੇਸ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਸ੍ਰੀ ਰਾਜਿੰਦਰ ਗਿੱਲ ਨੇ ਕਿਹਾ ਕਿ ਡਾ, ਬੀ,ਆਰ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਮਹਾਨ ਸਿਆਸਤਦਾਨ ਅਤੇ ਉੱਗੇ ਸਮਾਜ ਸੁਧਾਰਕ ਭਾਰਤ ਰਤਨ ਸਨ,। ਬਾਬਾ ਸਾਹਿਬ ਜੀ ਸਦਾ ਵਾਸਤੇ ਜਿੰਦਾਂ ਬਾਦ ਰਹਿਣਗੇ। ਸਾਨੂੰ ਉਨ੍ਹਾਂ ਦਾ ਸੰਘਰਸ਼ ਯਾਦ ਰੱਖਣਾ ਚਾਹੀਦਾ ਹੈ। ਅਤੇ ਉਨ੍ਹਾਂ ਦਾ ਸਰੂਪ ਹਰ ਘਰ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਸੋਚ ਤੇ ਅੱਜ ਪਹਿਰਾ ਦੇਣ ਦੀ ਲੋੜ ਹੈ ਅਤੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਬਾਬਾ ਸਾਹਿਬ ਜੀ ਦੀ ਕੁਰਬਾਨੀ ਬਾਰੇ ਦੱਸਣਾ ਚਾਹੀਦਾ ਹੈ। ਇਸ ਮੌਕੇ ਵਿਨੋਦ ਕੁਮਾਰ, ਰਾਹੁਲ ਰਣਜੀਤ, ਹਰੀਸ ਕੁਮਾਰ, ਖੁਸ਼ਹਾਲ ਸਿੱਧੂ,ਗੋਰਵ, ਪਵਨ, ਪੁਨੀਤ ਕੁਮਾਰ ਭੱਟੀ, ਜੋਤੀ ਆਦਿ ਮੈਂਬਰ ਸਨ