ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਲੰਧਰ ਦੇ ਪਿੰਡ ਜਮਸ਼ੇਰ ਖਾਸ ਔਜਲਾ ਨਰਸਿੰਗ ਹੋਮ, ਡਾ. ਕੇ. ਐਲ ਔਜਲਾ ਅਤੇ – ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਅਰਬਨ ਅਸਟੇਟ ਜਲੰਧਰ ਵੱਲੋ ਔਜਲਾ ਨਰਸਿੰਗ ਹੋਮ ਜਮਸ਼ੇਰ ਖਾਸ ਵਿਖੇ ਡਾ. ਬਿਕਰਮਜੀਤ ਸਿੰਘ ਜੋ ਕਿ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਮਾਹਿਰ ਅਤੇ ਡਾ. ਨਵਨੀਤ ਕੌਰ ਜੋ ਕਿ ਜਨਰਲ ਸਰਜਰੀ ਦੇ ਮਾਹਰ ਹਨ ਵੱਲੋ ਮੁਫਤ ਜਾਂਚ ਕੈਂਪ ਲਾਇਆ ਗਿਆ। ਜਿਸ ਦੇ ਵਿਚ 150 ਤੋਂ ਜਿਆਦਾ ਮਰੀਜਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਬਿਮਾਰੀਆ ਬਾਰੇ ਜਾਗਰੂਕ ਕੀਤਾ ਗਿਆ । ਕੈਂਪ ਵਿੱਚ BMD ,ਸੁਗਰ ਟੈਸਟ, ਯੂਰਿਕ ਟੈਸਟ ਵੀ ਮੁਫ਼ਤ ਕੀਤਾ ਗਿਆ ਅਤੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆ। ਮਰੀਜ਼ਾਂ ਨੇ ਬਹੁਤ ਸਾਰਾ ਲਾਹਾ ਲੈ ਕੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।
