







ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ਼) ਸੁਖਦੇਵ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਅੰਮ੍ਰਿਤਸਰ ਵਿਖੇ ਸਕੂਲ ਪੱਧਰੀ ਸਮਾਜਕ ਸਿੱਖਿਆ ਅੰਗਰੇਜ਼ੀ ਮੇਲਾ ਪੰਜਾਬ ਸਿੱਖਿਆ ਵਿਭਾਗ ਦੇ ਹੁਕਮਾ, ਸ ਜੁਗਰਾਜ ਸਿੰਘ ਰੰਧਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਮਨਮੀਤ ਕੌਰ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ l ਵਿਦਿਆਰਥੀਆਂ ਨੇ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਵੱਖ ਵੱਖ ਮਾਡਲ, ਚਾਰਟ ਅਤੇ ਵਰਕਿੰਗ ਮਾਡਲ ਤਿਆਰ ਕੀਤੇ ਹੋਏ ਸਨl ਇਹ ਮਾਡਲ ਅਤੇ ਚਾਰਟ ਅਧਿਆਪਕਾ ਨੇ ਬੜੀ ਹੀ ਮਿਹਨਤ ਦੇ ਨਾਲ ਬੱਚਿਆਂ ਕੋਲੋਂ ਬਣਵਾਏl ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਵਿਭਾਗ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈl ਇਸ ਤਰ੍ਹਾਂ ਬੱਚੇ ਕਰ ਕੇ ਸਿੱਖਦੇ ਹਨ lਇਸ ਪ੍ਰਕਾਰ ਉਹ ਆਪਣੇ ਵਿਸ਼ੇ ਅਤੇ ਆਪਣੇ ਟਾਸਕ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ lਇਸ ਤਰ੍ਹਾਂ ਤਿਆਰ ਕੀਤੀ ਗਈ ਸਿੱਖਣ ਸਹਾਇਕ ਸਮੱਗਰੀ ਸਿੱਖਣ ਪ੍ਰਕਿਰਿਆ ਨੂੰ ਹੋਰ ਵੀ ਸੁਖਾਲਾ ਬਣਾਉਂਦੀ ਹੈ l ਪ੍ਰਿੰਸੀਪਲ ਮੈਡਮ ਨੇ ਇਸ ਸਾਰੇ ਉਪਰਾਲੇ ਲਈ ਸਬੰਧਤ ਵਿਸ਼ਾ ਅਧਿਆਪਕਾਂ ਦੀ ਬਹੁਤ ਸ਼ਲਾਘਾ ਕੀਤੀl ਇਸ ਮੌਕੇ ਤੇ ਰਜਿੰਦਰ ਕੌਰ,ਸਤਿੰਦਰ ਕੌਰ, ਸੀਮਾ,ਅਮਨਦੀਪ ਕੌਰ, ਰਾਜਦੀਪ ਕੌਰ, ਨੀਲਮ,ਜੋਤੀ ਭਾਟੀਆ, ਅਮਰਜੀਤ ਕੌਰ ਸੁਖਪਾਲ ਸਿੰਘ ਆਦਿ ਵਿਸ਼ਾ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨl










