







(ਪੰਜਾਬ ਦੈਨਿਕ ਨਿਊਜ਼) ਲਾਲੀ ਇਨਫੋਸਿਸ ਨਾਮ ਦੀ ਸੰਸਥਾ ਜੋ ਪਿਛਲੇ ਪੱਚੀ ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿਚ ਹੈ ਤੇ ਆਈਟੀ ਦੇ ਖੇਤਰ ਵਿੱਚ ਪੂਰੇ ਭਾਰਤ ਵਿਚ ਦੋ ਵਾਰ ਨੰਬਰ ਵਨ ਰਹਿ ਚੁੱਕੀ ਹੈl ਇਸ ਸਾਲ ਇਹ ਸੰਸਥਾ ਆਪਣੀ ਪੰਚਵੀਂ ਵਰ੍ਹੇਗੰਢ ਮਨਾ ਰਹੀ ਹੈ ਜਿਸ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੀ ਜਾ ਰਹੀ ਹੈ l ਸੰਸਥਾ ਦੁਆਰਾ ਪਹਿਲਾਂ ਸਕਾਲਰਸ਼ਿਪ ਟੈਸਟ 12 ਫਰਵਰੀ ਨੂੰ ਕਰਵਾਇਆ ਗਿਆ ਜਿਸ ਵਿੱਚ ਤਿੰਨ ਲੱਖ ਦੀ ਸਕਾਲਰਸ਼ਿਪ ਬੱਚਿਆਂ ਵਿੱਚ ਵੰਡੀ ਗਈ l ਲਾਲੀ ਇਨਫੋਸਿਸ ਨੇ ਤਿੰਨ ਹੋਣਹਾਰ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਸਕਾਲਰਸ਼ਿਪ ਦਿੱਤੀ ਜਿਸ ਵਿੱਚ ਖੁਆਇਸ਼ ਗੁਪਤਾ, ਸੇਠ ਹੁਕਮ ਚੰਦ ਤੋਂ ਗੁਰਲੀਨ ਕੌਰ, ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਤੇ ਗ੍ਰੇਸੀ ਸ੍ਰੀ ਮਹਾਂਵੀਰ ਜੈਨ ਸੀਨੀਅਰ ਸੈਕੰਡਰੀ ਸਕੂਲ l ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆl ਇਸ ਮੌਕੇ ਤੇ ਸੰਸਥਾ ਦੇ MD ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਸਾਡੀ ਸੰਸਥਾ ਹਮੇਸ਼ਾ ਹੀ ਹੋਣਹਾਰ ਵਿਦਿਆਰਥੀਆਂ ਨੂੰ ਮਦਦ ਕਰਦੀ ਆ ਰਹੀ ਹੈ ਇਸੇ ਲਈ ਆਪਣੀ ਪੰਚਵੀਂ ਵਰ੍ਹੇਗੰਢ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਰਹੀ ਹੈ ਤਾਂ ਜੋ ਬੱਚੇ ਆਪਣਾ ਸਫ਼ਲ ਭਵਿੱਖ ਤਿਆਰ ਕਰ ਸਕਣ l
ਉਨ੍ਹਾਂ ਦੱਸਿਆ ਕਿ ਲਾਲੀ ਇਨਫੋਸਿਸ ਜ਼ਰੂਰਤਮੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਇਕ ਮਹੀਨੇ ਦੀ ਫ੍ਰੀ ਕੰਪਿਊਟਰ ਕਲਾਸਿਸ ਤੇ ਇਕ ਮਹੀਨੇ ਦੀ ਫ੍ਰੀ ਸਪੋਕਨ ਇੰਗਲਿਸ਼ ਕਲਾਸਿਸ ਵੀ ਦਿੰਦਾ ਹੈ l ਇਸ ਤੋਂ ਇਲਾਵਾ ਹੈਂਡੀਕੈਪ ਵਿਦਿਆਰਥੀਆਂ ਨੂੰ ਵੀ ਫ੍ਰੀ ਐਜੁੂਕੇਸ਼ਨ ਦਿੱਤੀ ਜਾਂਦੀ ਹੈ l ਹੁਣ ਇਹ ਸੰਸਥਾ ਵਿਦਿਆਰਥੀਆਂ ਦੀ ਡਿਮਾਂਡ ਤੇ ਇੱਕ ਹੋਰ ਸਕਾਲਰਸ਼ਿਪ ਟੈਸਟ 2 ਐਪਰਲ ਨੂੰ ਕੰਡਕਟ ਕਰਵਾਉਣ ਜਾ ਰਹੀ ਹੈ l ਵਿਦਿਆਰਥੀ ਇਸ ਵਿੱਚ ਰਜਿਸਟਰ ਕਰ ਸਕਦੇ ਹਨ l










