ਕਪੂਰਥਲਾ 27 ਫਰਵਰੀ 2022 (ਰਵਿੰਦਰ ਰਵੀ) ਰਾਸ਼ਟਰੀ ਇੰਟੈਸੀਫਾਈਡ ਪਲਸ ਪੋਲੀਓ ਮੁਹਿੰਮ ਸੰਬੰਧੀ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਇਆ ਕਿ ਅੱਜ ਪੱਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 104 ਬੂਥਾਂ `ਤੇ 0 ਤੋਂ 5 ਸਾਲ ਦੇ ਕੁੱਲ੍ਹ 5452 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਇਆ ਗਈਆਂ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਦੌਰਾਨ ਬਲਾਕ ਢਿੱਲਵਾਂ ਦੀ ਕੁੱਲ੍ਹ 123172 ਅਬਾਦੀ ਅਤੇ 24344 ਘਰਾਂ ਨੂੰ ਕਵਰ ਕਰਦਿਆਂ ਕੁੱਲ੍ਹ 0 ਤੋਂ 5 ਸਾਲ ਦੇ 10444 ਬੱਚਿਆਂ ਨੂੰ ਰੋਕੂ ਬੂੰਦਾਂ ਪਿਲਾਇਆ ਜਾਣਗੀਆਂ।
ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੱਲ੍ਹ ਤੋਂ 122 ਟੀਮਾਂ ਵੱਲੋਂ ਘਰ-ਘਰ ਜਾ ਕਿ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਇਆ ਜਾਣਗੀਆਂ। ਇਸ ਲਈ ਉਨ੍ਹਾਂ ਸਮੂਹ ਮਾਪੀਆਂ ਨੂੰ ਸਿਹਤ ਵਿਭਾਗ ਦੀ ਟੀਮਾਂ ਨੂੰ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਨਾਲ ਹੀ ਟੀਮ ਮੈਂਬਰਾਂ ਨੂੰ 0 ਤੋਂ 5 ਸਾਲ ਦੇ ਬੱਚਿਆਂ ਵਾਲੇ ਹਰ ਘਰ ਦਾ ਦੌਰਾ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਕੋਈ ਵੀ ਬੱਚਾ ਪੋਲਿਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਇਸ ਦੌਰਾਨ ਉਨ੍ਹਾਂ ਸੁਪਰਵਾਈਜ਼ਰਾਂ ਨੂੰ ਟੀਮਾਂ `ਤੇ ਪੂਰੀ ਨਿਗਰਾਨੀ ਰੱਖਦਿਆਂ ਟੀਚਾ ਪੂਰਾ ਕਰਨ ਦੀ ਹਦਾਇਤ ਕੀਤੀ।
