ਜਲੰਧਰ(ਪੰਜਾਬ ਦੈਨਿਕ ਨਿਊਜ਼) ਵਿਧਾਨ ਸਭਾ ਚੋਣਾਂ ਦੇ ਅਖੀਰਲੇ ਪੜਾਅ ਦੇ ਦਿਨਾਂ ਮੋਕੇ ਜਲੰਧਰ ਛਾਉਣੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਆਪਦੀ ਡੋਰ ਟੂ ਡੋਰ ਤੇ ਨੁੱਕੜ ਮੀਟਿੰਗਾਂ ਵਿਚ ਵਾਧਾ ਕਰ ਚੋਣ ਪ੍ਰਚਾਰ ਵਿਚ ਤੇਜੀ ਲਿਆਂਦੀ ਗਈ । ਬੀਤੇ ਕੱਲ ਕੈਂਟ ਹਲਕੇ ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਹੱਲਕੇ ਦੇ ਸਾਬਕਾ ਆਈ. ਜੀ.ਉਮੀਦਵਾਰ ਸੁਰਿੰਦਰ ਸਿੰਘ ਸੋਢੀ ਹੱਕ ਕੀਤੇ ਰੋਡ ਸ਼ੋਅ ਲੋਕਾਂ ਦੇ ਜੀਵਨ ਪੱਧਰ ਉੱਚਾ ਚੁੱਕਣ ,ਸੱਤਾ ਵਿਚ ਆਉਣ ਤੇ ਸਹੁਲੱਤਾਂ ਨੂੰ ਦੇਣ ਦੇ ਵਿਸਵਾਸ਼ ਦਿਵਾਇਆ । ਉਨ੍ਹਾਂ ਦੁਆਰਾ ਦਿਵਾਏ ਵਿਸਵਾਸ਼ ਨੇ ਜਿਥੈ ਹੱਲਕੇ ਦੇ ਵਰਕਰਾਂ ਦੇ ਕੀਤੇ ਹੌਸਲੇ ਬੁਲੰਦ ਕੀਤੇ ਉਥੇ ਆਏ ਦਿਨ ਦਲ ਬਦਲੂ ਪਾਰਟੀ ਉਮੀਦਵਾਰਾਂ ਬਾਰੇ ਸੋਚਣ ਤੇ ਤੁਰਨ ਲਈ ਜੱਕੋ ਤੱਕਾ ਕਰਨ ਵਾਲੇ ਲੋਕਾਂ ਦੀ ਸੋਚ ਬਣਾ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੋਢੀ ਦੇ ਹੱਕ ਵਿਚ ‘ ਆਪ ‘ਦੀ ਲੋਕ ਲਹਿਰ ਬਣਾਈ।ਦੋ ਦਿਨਾਂ ਲਈ ਹੀ ਚੱਲਣ ਵਾਲੇ ਚੋਣ ਪ੍ਰਚਾਰੀ ਸਮੇਂ ਨੂੰ ਦੇਖਦਿਆਂ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਅੱਜ ਕੈਂਟ ,ਗੜ੍ਹਾ, ਖੁਸਰੋਪੁਰ, ਧੀਣਾ , ਲੁਹਾਰ ਨੂੰਗਲ ਵਿਖੇ ਪ੍ਰਚਾਰੀ ਮੁਹਿੰਮ ਚਲਾਈ। ਉਨ੍ਹਾਂ ਘਰ-ਘਰ ਪਹੁੰਚ ਕੇ ਵੋਟਰਾਂ ਨਾਲ ਮੁਲਾਕਾਤ ਕੀਤੀ ਤਾਂ ਨਸ਼ਾ ਵਿਕਣ , ਸਿਖਿਆ , ਸਿਹਤ ,ਰੋਜਗਾਰ ਦੀ ਕਮੀ ਦੀਆਂ ਸਮੱਸਿਆਵਾਂ ਸੁਣਾਈਆਂ। ਉਨ੍ਹਾਂ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ‘ਤੇ ਗੁੱਸਾ ਕੱਢਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ‘ਤੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ । ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਜੇਕਰ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਜਿਤਣ ਮਗਰੋਂ ਮੇਰਾ ਸਭ ਤੋਂ ਪਹਿਲਾਂ ਕੰਮ ਆਪਦੇ ਇਲਾਕੇ ਨੂੰ ਨਸ਼ਾਮੁੱਕਤ ਕਰ , ਮਿਆਰੀ ਤੇ ਸੱਸਤੀ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹਈਆ ਕਰਵਾ ਰੋਲ ਮਾਡਲ ਬਣਾਉਣਾ ਹੋਵੇਗਾ । ਜੇਕਰ ਪਰਿਵਾਰ ਦਾ ਕੋਈ ਮੈਂਬਰ ਗੰਭੀਰ ਬਿਮਾਰੀ ਦੀ ਲਪੇਟ ‘ਚ ਆ ਜਾਵੇ ਤਾਂ ਮਹਿੰਗਾ ਇਲਾਜ ਕਰਕੇ ਆਮ ਆਦਮੀ ਦੇ ਘਰ ਵਿਕਣ ਲਈ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਵਿੱਦਿਆ ਮਹਿੰਗੀ ਹੋਣ ਕਾਰਨ ਉਨ੍ਹਾਂ ਦੇ ਦੇਸ਼ ਦੇ ਕਾਬਲ ਬੱਚੇ ਪੜ੍ਹਾਈ ਜਾਰੀ ਨਹੀਂ ਰੱਖ ਪਾਉਂਦੇ।
ਦਹਾਕਿਆਂ ਤੋਂ ਸੱਤਾ ‘ਤੇ ਕਾਬਜ਼ ਪੰਜਾਬ ਸਰਕਾਰ ਦੀ ਇਹ ਅਣਗਹਿਲੀ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਤੇਜ਼ੀ ਨਾਲ ਹਨੇਰੇ ਵੱਲ ਲਿਜਾ ਰਹੀ ਹੈ। ਸੁਰਿੰਦਰ ਸਿੰਘ ਸੋਢੀ ਨੇ ਇਲਾਕਾ ਨਿਵਾਸੀਆਂ ਨੂੰ ਪੋਲਿੰਗ ਵਾਲੇ ਦਿਨ ਝਾੜੂ ਦਾ ਬਟਨ ਦਬਾ ਕੇ ‘ਆਪ’ ਪਾਰਟੀ ਨੂੰ ਸੂਬੇ ਦੀ ਸੱਤਾ ਦਿਵਾਉਭ ਲਈ ਅਪੀਲ ਕੀਤੀ ਤਾ ਜੋ ਖੁਸ਼ਹਾਲ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ । ਪ੍ਰੋ ਰਾਜਵਰਿੰਦਰ ਕੌਰ ਸੋਢੀ , ਸੁਖ ਸੰਧੂ , ਨਵਜਿੰਦਰ ਸੰਧੂ , ਪ੍ਰਧਾਨ ਸਾਦਿਕ ਘਾਰੂ , ਪ੍ਰਧਾਨ ਰਾਜਬੀਰ ਢਿੱਲੋਂ ,ਕਮਲਜੀਤ ਸਿੰਘ , ਜਸਪਾਲ ਸਿੰਘ ਦਵਿੰਦਰ ਸਿੰਘ , ਖੁਸ਼ਪਾਲ ਕੌਰ , ਸੁਨੀਤਾ ਭਗਤ ਤੇ ਹੋਰ ਸਰਗਰਮ ਵਰਕਰਾਂ ਵੱਲੋਂ ਪਾਰਟੀ ਦੇ ਹੱਕ ਵਿਚ ਪ੍ਰਚਾਰ ਕਰ ਓਲੰਪੀਅਨ ਸੋਢੀ ਨੂੰ ਜੇਤੂ ਹਵਾ ਵਹਾਈ। ਇਲਾਕਾ ਨਿਵਾਸੀਆਂ ਨੇ ਸੁਰਿੰਦਰ ਸਿੰਘ ਸੋਢੀ ਨੂੰ ਜੇਤੂ ਬਣਾਉਣ ਦਾ ਅਹਿਦ ਵੀ ਦੁਹਰਾਇਆ।
