







ਜਲੰਧਰ (ਪੰਜਾਬ ਦੈਨਿਕ ਨਿਊਜ਼) ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੁੁਖਮਨੀ ਸਾਹਿਬ ਸੇਵਾ ਸੂਸਾਇਟੀ ਕ੍ਰਿਸ਼ਨਾ ਨਗਰ ਵੱਲੋਂ ਮਾਘੀ ਦੇ ਮਹੀਨੇ ਦੀ 40 ਦਿਨਾਂ ਚੱਲੀ ਪਾਠਾਂ ਦੀ ਲੜ੍ਹੀ ਦੀ ਸੰਪੂਰਨਤਾ ਤੇ ਗੁੁਰਦੁਆਰਾ ਕ੍ਰਿਸ਼ਨਾ ਨਗਰ ਵਿਖੇ 29ਵਾ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਗੁਰੂ ਘਰ ਦੇ ਕੀਰਤਨੀਏ ਭਾਈ ਅਮਰਜੀਤ ਸਿੰਘ ਨਾਗਰਾ ਦੇ ਰਾਗੀ ਸਿੰਘਾਂ ਨੇ ਗੁੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਹੈੱਡ ਗ੍ਰੰਥੀ ਭਾਈ ਗਿਆਨੀ ਸਾਹਿਬ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਸਰਦਾਰ ਹਰਵਿੰਦਰ ਸਿੰਘ ਚਿਟਕਾਰਾ ਨੇ ਦੱਸਿਆ ਕਿ ਪਿਛਲੇ ਲਗਾਤਾਰ 29 ਸਾਲਾਂ ਤੋਂ ਮਾਘ ਮਹੀਨੇ ਵਿੱਚ ਇਹ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਚੱਲਦੀ ਆ ਰਹੀ ਹੈ ਸਾਡੀ ਸੰਸਥਾ ਦਾ ਮੁੱਖ ਉੁਦੇਸ਼ ਬੀਬੀਆਂ ਅਤੇ ਬੱਚਿਆਂ ਨੂੰ ਗੂਰਬਾਣੀ ਨਾਲ ਜੋੜਨਾ ਹੈ ਸਮਾਗਮ ਦੀ ਸਮਾਪਤੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਸੁਸਾਇਟੀ ਦੇ ਮੁੱਖ ਸੇਵਾਦਾਰ ਬੀਬੀ ਜਸਵੰਤ ਕੌਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਗਿਆਨੀ ਰਣਜੀਤ ਸਿੰਘ ਸੁੁਸਾਇਟੀ ਨੂੰ ਸੁੁਚੱਜੇ ਢੰਗ ਨਾਲ ਚਲਾਉਣ ਲਈ ਪੂਰਾ ਸਹਿਯੋਗ ਕਰਦੇ ਹਨ। ਇਸ ਮੌਕੇ ਤੇ ਗਿਆਨੀ ਰਣਜੀਤ ਸਿੰਘ ਜਤਿੰਦਰਪਾਲ ਸਿੰਘ ਸੋਨੂੰ ਗੁੁਰਦੀਪ ਸਿੰਘ ਸੂਖਪ੍ਰੀਤ ਸਿੰਘ ਹਰਜੀਤ ਕੌਰ ਲਵਲੀਨ ਕੌਰ ਹਰਿੰਦਰਜੀਤ ਕੌਰ ਸੁਰਜੀਤ ਕੌਰ ਹਰਸਿਮਰਨ ਕੌਰ ਸੁੁਰਿੰਦਰ ਕੌਰ ਜਸਲੀਨ ਕੌਰ ਅੰਮ੍ਰਿਤ ਕੌਰ ਜਸਮੀਤ ਕੌਰ ਸਿਮਰਨਪ੍ਰੀਤ ਕੌਰ ਹਰਦੀਪ ਕੌਰ ਚਰਨਜੀਤ ਕੌਰ ਆਦਿ ਹਾਜ਼ਰ ਸਨ।










