ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ ) ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਜਗਬੀਰ ਸਿੰਘ ਬਰਾੜ ਦੀ ਪ੍ਰਤਾਪਪੁਰਾ ਤੇ ਜਮਸ਼ੇਰ ਪਿੰਡ ਨਿਵਾਸੀਆਂ ਵੱਲੋਂ ਰਖਾਈ ਮੀਟਿੰਗ ਨੇ ਰੈਲੀ ਦੇ ਰੂਪ ਧਾਰ ਲਿਆ। ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਅਤੇ ਬਜ਼ੁਰਗਾਂ ਦੇ ਨਾਲ ਨਾਲ ਬੀਬੀਆਂ ਨੇ ਸ਼ਿਰਕਤ ਕੀਤੀ I ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਨੇ ਮੀਟਿੰਗ ਨੂੰ ਸਬੋਧਨ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਇਕ ਸਿਧਾਂਤਕ ਗਠਜੋੜ ਹਏ ਜੋ ਸਮਾਜ ਦੇ ਸਾਰੇ ਵਰਗਾਂ ਦੀ ਸਹੀ ਤਰਜਮਾਨੀ ਕਰਦਾ ਹੈ।ਸ਼੍ਰੋਮਣੀ ਅਕਾਲੀ ਦਲ ਨੇ ਜੋਂ ਕਿਹਾ ਉਹ ਕੀਤਾ। ਮੀਟਿੰਗ ਨੂੰ ਸਬੋਧਨ ਕਰਦਿਆਂ ਬਰਾੜ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਨੁੱਕੜ ਮੀਟਿੰਗ ਕਰਵਾ ਕੇ ਚੋਣ ਮੁਹਿੰਮ ਨੂੰ ਤੇਜ ਕੀਤਾ ਅਤੇ ਕਿਹਾ ਕਿ ਅਕਾਲੀ ਬਸਪਾ ਗਠਜੋੜ ਵੱਲੋਂ 13 ਨੌਕਾਤੀ ਪ੍ਰੋਗਰਾਮ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਰਾਹਤ ਦੇਣ ਲਈ ਦਿੱਤਾ ਗਿਆ ਹੈ। ਉਸ ਵਿੱਚ ਪੰਜਾਬ ਦੀ ਪ੍ਰਗਤੀ, ਖੁਸ਼ਹਾਲੀ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪੰਜਾਬ ਨੂੰ ਅੱਗੇ ਲਿਜਾਉਣ ਲਈ ਦਿੱਤਾ ਹੈ। ਇਸ ਮੌਕੇ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਨੇ ਕਿਹਾ ਕਿ ਮੈਂ ਪਾਰਟੀ ਦੇ ਹਰ ਪ੍ਰੋਗਰਾਮ ਨੂੰ ਲਾਗੂ ਕਰਵਾਕੇ ਜਨਤਾ ਦੀ ਕਚਿਹਰੀ ਵਿੱਚ ਜਵਾਬ ਦੇਈ ਹੋਵਾਂਗਾ। ਅੱਜ ਦਲਿਤ ਕਿਸਾਨ ਮਜਦੂਰ ਕਾਗਰਸ ਦੇ ਰਾਜ ਦੇ ਸਤਾਏ ਹੋਏ ਹਨ ਜੋ ਕਾਗਰਸ ਤੋਂ ਨਿਜਾਕਤ ਚਾਹੁੰਦੇ ਹਨ। ਉਨ੍ਹਾਂ ਆਈਆਂ ਹੋਈਆਂ ਸਾਰੀਆਂ ਹੀ ਸੰਗਤਾਂ ਦਾ ਦਿਲੋਂ ਧੰਨਵਾਦ ਵਿਅਕਤ ਕੀਤਾ I
