ਜਲੰਧਰ (ਪੰਜਾਬ ਦੈਨਿਕ ਨਿਊਜ਼ ) ਜ਼ਿਲਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਸਾਬਕਾ ਪ੍ਰਧਾਨ ਚੋਧਰੀ ਮਨਜਿੰਦਰ ਸਿੰਘ ਐਡਵੋਕੇਟ(68) ਬੀਤੀ ਰਾਤ ਸਵਰਗਵਾਸ ਹੋ ਗਏ।ਪੰਜਾਬ ਦੈਨਿਕ ਨਿਊਜ਼ ਨੂੰ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ, ਜਲੰਧਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਕਰਮਪਾਲ ਸਿੰਘ ਗਿੱਲ ਨੇ ਦੱਸਿਆ ਕਿ ਸਵਰਗੀ ਆਗੂ ਦੀ ਦੇਹ ਦਾ ਅੰਤਿਮ ਸੰਸਕਾਰ ਅੱਜ ਮਿਤੀ 09/11/21 ਮੰਗਲਵਾਰ ਬਾਅਦ ਦੁਪਹਿਰ 1 ਵਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਖੇ ਹੋਵੇਗਾ। ਚੋਧਰੀ ਮਨਜਿੰਦਰ ਸਿੰਘ ਦੀ ਮੌਤ ਤੇ ਭਾਰੀ ਗਿਣਤੀ ਵਿੱਚ ਵਕੀਲਾਂ ਨੇ ਪ੍ਰੀਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜਿੰਨਾ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਮੇਲ ਸਿੰਘ ਲਿੱਧੜ, ਸਕੱਤਰ ਐਡਵੋਕੇਟ ਸੰਦੀਪ ਸਿੰਘ ਸੰਘਾ, ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ, ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, ਐਡਵੋਕੇਟ ਰਜਿੰਦਰ ਸਿੰਘ ਮੰਡ, ਐਡਵੋਕੇਟ ਗੁਰਵਿੰਦਰ ਸਿੰਘ ਬਿਲਗਾ, ਐਡਵੋਕੇਟ ਕਮਲਦੀਪ ਸਿੰਘ ਰੰਧਾਵਾ, ਐਡਵੋਕੇਟ ਚੇਤਨਵੀਰ ਸਿੰਘ ਆਦਿ ਪ੍ਰਮੁੱਖ ਹਨ।