[contact-form][contact-field label=”Name” type=”name” required=”true” /][contact-field label=”Email” type=”email” required=”true” /][contact-field label=”Website” type=”url” /][contact-field label=”Message” type=”textarea” /][/contact-form]
ਜਲੰਧਰ (ਪੰਜਾਬ ਦੈਨਿਕ ਨਿਊਜ਼) ਆਰ ਕੇ ਨਾਹਰ ਮੁੱਖ ਸਲਾਹਕਾਰ ਪੰਜਾਬ ਵਾਲਮੀਕੀ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਤੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਦੀ ਮਿਤੀ ਬਦਲਣ ਦੀ ਮੰਗ ਸਬੰਧੀ ਚੋਣ ਕਮਿਸ਼ਨ ਭਾਰਤ ਨਿਊ ਦਿੱਲੀ ਨੂੰ ਇੱਕ ਮੰਗ ਪੱਤਰ ਐਸ ਐਸ ਪੀ ਅਤੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ,ਜਿਸ ਵਿੱਚ ਦੱਸਿਆ ਗਿਆ ਕਿ ਗੁਰੂ ਰਵਿਦਾਸ ਜਨਮ ਅਸਥਾਨ ਪਲਲਿਕ ਚੈਰੀਟੇਬਲ ਟਰੱਸਟ ਬਨਾਰਸ ਟਰੱਸਟ ਦੇ ਚੇਅਰਮੈਨ ਅਤੇ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀ ਨਸੀਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਰਹਿਨਮਾਈ ਹੇਠ ਜਲੰਧਰ ਤੋ ਟ੍ਰੇਨ ਬਨਾਰਸ ਨੂੰ 13/2/22 ਨੂੰ ਜਾਣੀ ਅਤੇ ਵਾਪਿਸ 18/2/22 ਨੂੰ ਆਉਣੀ ਅਤੇ ਜਿਸ ਵਿਚ ਭਾਰਤ ਦੇ ਚੋਣ ਕਮਿਸਨ ਵਲੋਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਮਿਤੀ 14 ਫਰਵਰੀ 2022 ਨੂੰ ਕਰਵਾਉਣ ਦੇ ਐਲਾਨ ਤੇ ਵਿਚਾਰ ਕੀਤਾ ਗਿਆ ਕਿਉਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 645 ਵਾ ਪ੍ਰਕਾਸ਼ ਦਿਵਸ ਮਿਤੀ 16 ਫਰਵਰੀ 2022 ਨੂੰ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰਗੋਵਰਧਨਪੁਰ ਬਨਾਰਸ ਵਿਖੇ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ I ਜਿਸ ਵਿੱਚ ਪੰਜਾਬ ਵਿਚੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਬਨਾਰਸ ਦੇ ਦਰਸ਼ਨਾਂ ਵਾਸਤੇ ਜਾਂਦੀਆਂ ਹਨ।
ਸੋ ਸਮੂਚੀਆਂ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵਲੋਂ ਭਾਰਤ ਦੇ ਚੋਣ ਕਮਿਸ਼ਨ ਤੋ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮਿਤੀ 10 ਫਰਵਰੀ ਤੋਂ ਪਹਿਲਾਂ ਅਤੇ 20 ਫਰਵਰੀ ਤੋਂ ਬਾਅਦ ਵਿੱਚ ਕਰਵਾਈਆਂ ਜਾਣ ਜੇਕਰ ਤਰੀਕ ਨਾ ਬਦਲੀ ਤਾਂ 17/1/22 ਨੂੰ ਪੰਜਾਬ ਵਿੱਚ ਸੜਕਾਂ ਅਤੇ ਟ੍ਰੇਨਾਂ ,ਵਿੱਚ ਬੰਦ ਕੀਤੀਆ ਜਾਣਗੀਆਂ ਅਸੀ ਫੈਸਲੇ ਦਾ ਸਮਰਥਨ ਕਰਦੇ ਹਾ
