ਜਲੰਧਰ (ਪੰਜਾਬ ਦੈਨਿਕ ਨਿਊਜ਼) ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਕਪੂਰਥਲਾ ਵਿਖੇ ਜ਼ੋ ਅਣਸੁੁਖਾਵੀਆਂ ਘਟਨਾਵਾਂ ਹੋਈਆਂ ਹਨਉਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰੀਤ ਨਗਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇੱਕ ਵਿਸ਼ੇਸ ਮੀਟਿੰਗ ਸਰਦਾਰ ਜਗਮੋਹਨ ਸਿੰਘ ਡੀਸੀਪੀ ਨਾਲ ਲਾਅ ਐਂਡ ਆਰਡਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਗੁਰੂਘਰਾਂ ਵਿਚ ਚੌਕਸੀ ਵਰਤਣ ਸਬੰਧੀ ਵਿਚਾਰਾਂ ਹੋਈਆਂ ਮੀਟਿੰਗਾਂ ਵਿੱਚ ਸਮੁੱਚੇ ਗੁਰੂਘਰਾਂ ਵਿੱਚ cctv ਕੈਮਰੇ ਲਾਉਣ ਲਈ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਗੁਰਦੁਆਰਾ ਕਮੇਟੀਆਂ ਦਿਨ ਰਾਤ ਵੰਡ ਵੰਡ ਕੇ ਤਿੰਨ ਤਿੰਨ ਮੈਂਬਰ ਡਿਊਟੀਆਂ ਦੇਣਗੇ ਹਰ ਵਕਤ ਗੁਰੂ ਘਰਾਂ ਵਿੱਚ ਦੋ ਤੋਂ ਤਿੰਨ ਸੇਵਾਦਾਰ ਦਾ ਰਹਿਣਾ ਜ਼ਰੂਰੀ ਹੋਵੇਗਾ ਸਰਦਾਰ ਜਗਮੋਹਨ ਸਿੰਘ ਡੀਸੀਪੀ ਨੇ ਆਏ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਆਸ ਕੀਤੀ ਪ੍ਰਬੰਧਕਾਂ ਵਲੋਂ ਪਾਸ ਕੀਤੇ ਮਤਿਆ ਤੇ ਪਹਿਰਾ ਦੇਣਗੇ ਇਸ ਮੌਕੇ ਤੇ ਪਰਮਜੀਤ ਸਿੰਘ ਹੀਰਾ ਰਾਜਿੰਦਰ ਸਿੰਘ ਸੱਭਰਵਾਲ ਰਵਿੰਦਰ ਸਿੰਘ ਰੇਰੂ ਗੁਰਦਿਆਲ ਸਿੰਘ ਸੈਣੀ ਗੁਰਮੀਤ ਸਿੰਘ ਬਸਤੀ ਸ਼ੇਖ ਗੁਰਮੇਜ ਸਿੰਘ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਅਮਰਜੀਤ ਸਿੰਘ ਕਿਸ਼ਨਪੁਰਾ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਅਤੇ ਹੋਰ ਕਈ ਗੁਰੂਘਰਾਂ ਦੇ ਪ੍ਰਬੰਧਕ ਹਾਜ਼ਰ ਸਨ। ਇਸ ਮੌਕੇ ਤੇ ਹਰਪਾਲ ਸਿੰਘ ਚੱਢਾ ਨੇ ਗੁਰੂ ਘਰਾਂ ਵੱਲੋਂ ਪ੍ਰਸ਼ਾਸਨ ਨੂੰ ਯਕੀਨ ਦਿਵਾਇਆ ਕਿ ਸਾਡੇ ਵੱਲੋਂ ਚੌਕਸੀ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।