ਚੰਡੀਗੜ੍ਹ ( ਪੰਜਾਬ ਦੈਨਿਕ ਨਿਊਜ਼ ) ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਚੀਫ ਸੈਕਟਰੀ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਵੱਡੇ ਅਧਿਕਾਰੀਆਂ ਦੀ 2022 ਵਿਧਾਨ ਸਭਾ ਦੀਆਂ ਚੋਣਾਂ ਸੰਬੰਧੀ ਹਾਈ ਪੱਧਰੀ ਮੀਟਿੰਗ ਕਰਨ ਤੇ ਸਰਕਾਰ ਦੇ ਵਿਰੋਧੀ ਰਾਜਨੀਤਿਕ ਪਾਰਟੀਆਂ ਵੱਲੋਂ ਸ਼ਿਕਾਇਤਾਂ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਡੀਜੀਪੀ ਹਰਪ੍ਰੀਤ ਸਹੋਤਾ ਜਿਹੜੇ ਕਿ ਕਾਰਜਕਾਰੀ ਡੀਜੀਪੀ ਸਨ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ ਤੇ ਨਵੇਂ ਡੀਜੀਪੀ ਸਿਧਾਰਥ ਚਟੋਪਾਧਿਆ ਨੂੰ ਲਗਾ ਦਿੱਤਾ ਹੈ । ਇਹ ਨਿਯੁਕਤੀ ਉਸ ਸਮੇਂ ਤਕ ਰਹੇਗੀ ਜਦੋਂ ਤਕ ਯੂਪੀਐਸਸੀ ਵੱਲੋਂ ਨਵਾਂ ਨਾਮ ਨਹੀਂ ਭੇਜਿਆ ਜਾਂਦਾ ।ਦੱਸਣਯੋਗ ਹੈ ਕਿ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਿਧਾਰਥ ਚਟੋਪਾਧਿਆ ਨੂੰ ਡੀਜੀਪੀ ਲਗਾਉਣ ਦੀ ਸਿਫ਼ਾਰਸ਼ ਕੀਤੀ ਸੀ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੋਦੀ ਸਰਕਾਰ ਵੱਲੋਂ ਉਸ ਨੂੰ ਲਗਾ ਨਹੀਂ ਗਿਆ ਸੀ ਪਰ ਨਵਜੋਤ ਸਿੱਧੂ ਦੇ ਅਸਤੀਫਾ ਦੇਣ ਤੋਂ ਬਾਅਦ ਆਖਰ ਸੁਲ੍ਹਾ ਸਫ਼ਾਈ ਇਹ ਹੋਈ ਸੀ ਕਿ ਨਵਾਂ ਡੀਜੀਪੀ ਲਗਾਉਣ ਲਈ ਯੂਪੀਐਸਸੀ ਨੂੰ ਪੈਨਲ ਭੇਜਿਆ ਗਿਆ ਤੇ ਸਿਧਾਰਥ ਚਟੋਪਾਧਿਆਏ ਨੂੰ ਵਿਜੀਲੈਂਸ ਵਿਭਾਗ ਦਾ ਡੀਜੀਪੀ ਨਿਯੁਕਤ ਕੀਤਾ ਗਿਆ