ਕਰਤਾਰਪੁਰ ਪੰਜਾਬ ਦੈਨਿਕ ਨਿਊਜ਼ (ਲਵਦੀਪ ਬੈਂਸ ) ਪੰਜਾਬ ਨੂੰ ਮੋਤੀਆ ਮੁਕਤ ਕਰਨ ਲਈ ਸਿਹਤ ਵਿਭਾਗ ਵਲੋਂ `ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ` ਚਲਾਈਆ ਗਿਆ ਹੈ।ਜਿਸ ਦੇ ਤਹਿਤ ਚਿੱਟੇ ਮੋਤੀਆ ਦੇ ਮਰੀਜ਼ ਦੀ ਜਾਂਚ ਕਰ ਉਨ੍ਹਾਂ ਦੇ ਫਰੀ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ।ਇਸ ਅਭਿਆਨ ਦੇ ਅੰਤਰਗਤ ਵਿਭਾਗ ਵਲੋਂ ਜਾਗਰੂਕਤਾ ਵੈਨ ਦੇ ਮਾਧਿਅਮ ਨਾਲ ਲੋਕਾਂ ਨੂੰ ਅੱਖਾਂ ਨਾਲ ਜੁੜੀਆਂ ਬਿਮਾਰੀਆਂ, ਅੱਖਾਂ ਦੀ ਸੁਰੱਖਿਆ ਅਤੇ ਵਿਭਾਗ ਵਲੋਂ ਕੀਤੇ ਜਾ ਰਹੇ ਅੱਖਾਂ ਦੇ ਮੁਫਤ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਮੋਤੀਆ ਮੁਕਤ ਪੰਜਾਬ ਬਣਾਈਆ ਜਾ ਸਕੇ।ਇਸ ਦੇ ਚੱਲਦਿਆ ਵੀਰਵਾਰ ਨੂੰ ਇਹ ਵੈਨ ਸੀ.ਅੇਚ.ਸੀ ਕਰਤਾਰਪੁਰ ਵਿਖੇ ਪੁਹੰਚੀ। ਇਸ ਮੌਕੇ ਡਾ. ਕਿਰਨ ਕੌਸ਼ਲ ਵਲੋਂ ਵੈਨ ਨੂੰ ਹਸਪਤਾਲ ਤੋਂ ਹਰੀ ਝੰਡੀ ਦਿਖਾਅ ਰਿਵਾਨਾ ਕੀਤਾ ਗਿਆ। ਇਸ ਮੌਕੇ ਡਾ. ਵਜਿੰਦਰ ਸਿੰਘ, ਡਾ. ਸਰਬਜੀਤ ਸਿੰਘ, ਫਾਰਮੇਸੀ ਅਫ਼ਸਰ ਸ਼ਰਨਜੀਤ ਕੁਮਾਰ, ਅਪਥਲਮਿਕ ਅਫ਼ਸਰ ਰਵੀ ਸ਼ਰਮਾ, ਐਲ.ਐਚ.ਵੀ ਇੰਦਰਾ ਦੇਵੀ, ਐਲ.ਟੀ. ਜਗਜੀਤ ਕੌਰ,ਸਿਹਤ ਵਰਕਰ ਸੁਖਰਾਜ ਸਿੰਘ, ਬਲਜੀਤ ਸਿੰਘ, ਦੀਪਕ ਸਿੰਘ ਵੀ ਮੌਜੂਦ ਸਨ।ਡਾ. ਕਿਰਨ ਕੌਸ਼ਲ ਨੇ ਦੱਸਿਆ ਵੈਨ ਦੁਆਰਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਉਨ੍ਹਾ ਕਿਹਾ ਜਿਨ੍ਹਾਂ ਵਿਅਕਤੀਆਂ ਦੀ ਉਮਰ 40 ਸਾਲ ਤੋਂ ਵੱਧ ਹੈ, ਉਨ੍ਹਾਂ ਨੂੰ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਸ਼ੂਗਰ ਦੇ ਮਰੀਜ ਹਨ ਚਾਹੇ ਉਹ ਕਿਸੇ ਵੀ ਉਮਰ ਦੇ ਹਨ, ਉਹ ਨਜਦੀਕੀ ਹਸਪਤਾਲ ਵਿਖੇ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚ ਜਰੂਰ ਕਰਵਾਉਣ। 



ਉਨ੍ਹਾਂ ਕਿਹਾ ਕਿ ਆਪਣੀਆਂ ਅੱਖਾਂ ਨੂੰ ਤੰਦਰੂਸਤ ਰੱਖਣ ਲਈ ਰੋਜਾਨਾ ਕਸਰਤ ਕਰੋ, ਸਿਗਰਟ ਅਤੇ ਸ਼ਰਾਬ ਤੋਂ ਪਰਹੇਜ਼ ਕਰੋ, ਸੰਤੁਲਿਤ ਭੋਜਨ ਦਾ ਸੇਵਨ ਕਰੋ ਅਤੇ ਬਿਨਾ ਡਾਕਟਰੀ ਸਲਾਹ ਤੋਂ ਆਪਣੀ ਅੱਖਾਂ ਵਿੱਚ ਕੋਈ ਵੀ ਦਵਾਈ ਨਾ ਪਾਓ।
