



ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਧਣ ਜਠੇਰੇ ਵੈਲਫੇਅਰ ਸੁਸਾਇਟੀ ਅਤੇ ਸੰਗਤ ਦੇ ਸਹਿਯੋਗ ਨਾਲ ਬੱਧਣ ਪਰਿਵਾਰਾਂ ਦੇ ਜਠੇਰਿਆਂ ਦੇ ਅਸਥਾਨ ਲਿੰਕ ਰੋਡ ਅੱਡਾ ਕਠਾਰ ਤੋਂ ਸ਼ਾਮ ਚੁਰਾਸੀ ਰੋਡ, ਪਿੰਡ ਬਹੌਦੀਨਪੁਰ ਨੇੜੇ ਪਿੰਡ ਜਲਭੇ ਵਿਖੇ 52ਵਾਂ ਸਲਾਨਾ ਜੋੜ ਮੇਲਾ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਚੇਅਰਮੈਨ ਗੁਰਦੇਵ ਲਾਲ ਬੱਧਣ, ਪ੍ਰਧਾਨ ਬਲਦੇਵ ਸਿੰਘ ਬੱਧਣ, ਉਪ ਪ੍ਰਧਾਨ ਬਲਜਿੰਦਰ ਕੁਮਾਰ ਬੱਧਣ, ਜਨਰਲ ਸੈਕਟਰੀ ਫੂਲ ਚੰਦ ਬੱਧਣ, ਖਜਾਨਚੀ ਨਿਰਮਲ ਬੱਧਣ ਅਤੇ ਸਹਾਇਕ ਖਜਾਨਚੀ ਹੁਸਨ ਲਾਲ ਬੱਧਣ ਨੇ ਦੱਸਿਆ ਕਿ ਸਵੇਰੇ ਨਿਸ਼ਾਨ ਸਾਹਿਬ ਚੜਾਉਣ ਤੋਂ ਬਾਅਦ ਧਾਰਮਿਕ ਸਮਾਗਮ ਤੇ ਦੁਪਹਿਰ ਤੱਕ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਪ੍ਰੀਤ ਰਵਿਦਾਸੀਆ ਅਤੇ ਪ੍ਰਦੀਪ ਬੱਧਣ ਲਵਾਂ ਸਮੇਤ ਰਾਗੀ ਜਥੇ ਕੀਰਤਨ ਕਰਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ।ਸਮਾਗਮ ਦੌਰਾਨ ਛੋਟੀ ਬੱਚੀ ਚੈਰੀ ਨੇ ਸ਼ਾਇਦ ਸ਼ਬਦ ਗਾਇਨ ਕੀਤਾ I ਇਸ ਤੋਂ ਇਲਾਵਾ ਚਾਹ ਪਕੌੜੇ ਦਾ ਲੰਗਰ ਸਵੇਰੇ 7 ਵਜੇ ਤੋਂ ਹੀ ਸ਼ੁਰੂ ਸਨ ਅਤੇ ਦੁਪਹਿਰ ਨੂੰ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਸੁਸਾਇਟੀ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਮੰਦਰ ਨਿਰਮਾਣ ਦੇ ਕਾਰਜ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਈ । ਇਸ ਮੌਕੇ ਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ I ਇਸ ਮੌਕੇ ਮੰਗਤ ਰਾਮ ਬੱਧਣ ਲੰਬੜਦਾਰ, ਹਰਜਿੰਦਰ ਬਿੱਲਾ, ਜਸਵਿੰਦਰ ਬੱਧਣ ਨਿੱਕਾ, ਬਲਵਿੰਦਰ ਬੱਧਣ ਨਾਣਾ, ਗੁਰਦੀਪ ਬੱਧਣ, ਪਾਲਾ ਬੱਧਣ, ਸੁਖਦੇਵ ਚੰਦ ਬੱਧਣ, ਮੇਜਰ ਸਿੰਘ ਬੱਧਣ, ਗੁਰਪ੍ਰੀਤ ਬੱਧਣ, ਹਰਨਾਮ ਦਾਸ ਬੱਧਣ, ਵਿਜੇ ਕੁਮਾਰ ਬੱਧਣ ਸਮੇਤ ਸੁਸਾਇਟੀ ਦੇ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।


MUNISH TOKHI