ਜਲੰਧਰ ਕੈਂਟ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਅੱਜ ਅਸਾਮ ਅਤੇ ਵੈਸਟ ਬੰਗਾਲ ਤੇ ਪੁਡੂਚੇਰੀ ਵਿੱਚ ਭਾਜਪਾ ਸਰਕਾਰ ਦੀ ਜਿੱਤ ਦੀ ਖੁਸ਼ੀ ਵਿੱਚ ਜਲੰਧਰ ਕੈਂਟ ਦੇ ਵੱਖ-ਵੱਖ ਪਿੰਡਾਂ ਵਿੱਚ ਹਲਕਾ ਇੰਚਾਰਜ ਜਲੰਧਰ ਕੈਂਟ ਸਰਬਜੀਤ ਮੱਕੜ ਅਤੇ ਸਮਰਕਾਂ ਵੱਲੋਂ ਜਸ਼ਨ ਮਨਾਇਆ ਗਿਆ।
ਪਿੰਡ ਮਿੱਠਾਪੁਰ ਵਿੱਚ ਹਲਕਾ ਇੰਚਾਰਜ ਜਲੰਧਰ ਕੈਂਟ ਸਰਬਜੀਤ ਮੱਕੜ ਦੀ ਅਗਵਾਈ ਹੇਠ ਸਮਰਥਕਾਂ ਨੇ ਇਕੱਠੇ ਹੋ ਕੇ ਲੱਡੂ ਵੰਡੇ, ਪਟਾਖੇ ਚਲਾਏ ਅਤੇ ਢੋਲ ਵਜਾਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਇਸੇ ਤਰ੍ਹਾਂ ਪਿੰਡ ਜਮਸ਼ੇਰ ਵਿੱਚ ਵੀ ਸਾਬਕਾ ਵਿਧਾਇਕ ਸਰਬਜੀਤ ਮੱਕੜ ਆਪਣੇ ਸਮਰਥਕਾਂ ਦੇ ਨਾਲ ਸ਼ਾਮਲ ਹੋਏ, ਜਿੱਥੇ ਲੋਕਾਂ ਨੇ ਮਿੱਠਾਈ ਵੰਡ ਕੇ ਅਤੇ ਢੋਲ ਵਜਾ ਕੇ ਜਿੱਤ ਦਾ ਜਸ਼ਨ ਮਨਾਇਆ। ਇਸੇ ਤਰ੍ਹਾਂ ਖੁਸਰੋਪੁਰ ਵਿੱਚ ਵੀ ਸਮਰਥਕਾਂ ਨੇ ਸਰਬਜੀਤ ਮੱਕੜ ਦੇ ਨਾਲ ਮਿਲ ਕੇ ਲੱਡੂ ਵੰਡੇ, ਪਟਾਖੇ ਚਲਾਏ ਅਤੇ ਖੁਸ਼ੀ ਮਨਾਈ। ਇਸ ਮੌਕੇ ਤੇ ਹਰ ਥਾਂ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।




