

ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਅੱਜ ਦਾ ਟਰੈਕਟਰ ਮਾਰਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਮਹੂਰੀ ਕਿਸਾਨ ਸਭਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਨਕੋਦਰ ਦੇ ਵਿੱਚ ਕੱਢਿਆ ਗਿਆ I ਇਹ ਵਿਸ਼ਾਲ ਟਰੈਕਟਰ ਮਾਰਚ ਪਿੰਡ ਪ੍ਰਤਾਪੂਰਾ ਦਾਣਾ ਮੰਡੀ ਤੋਂ ਇਕੱਠੇ ਹੋ ਕੇ ਗੋਹੀਰਾ ਨਕੋਦਰ ਹਾਈਵੇ ਮਾਲੜੀ,ਸ਼ੇਰਪੁਰਾ ਮਹੱਲਾ ਡਾਕਟਰ ਅੰਬੇਦਕਰ ਚੌਂਕ ਫੁਆਰਾ ਚੌਂਕ ਤਹਿਸੀਲ ਨਕੋਦਰ ਮਾਲੜੀ ਗੇੜ ਤੇ ਆ ਕੇ ਸਮਾਪਤ ਕੀਤਾ ਗਿਆ I ਜਿਸ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਮੌਕੇ ਤੇ ਸੈਂਕੜੇ ਦੀ ਤਗਾਦ ਦੇ ਵਿੱਚ ਕਿਸਾਨ ਆਪਣੇ ਟਰੈਕਟਰ ਅਤੇ ਗੱਡੀਆਂ ਮੋਟਰਸਾਈਕਲ ਲੈ ਕੇ ਇਸ ਮਾਰਚ ਵਿੱਚ ਪਹੁੰਚੇ ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮਨਦੀਪ ਸਿੰਘ ਜਿਲਾ ਪ੍ਰਧਾਨ ਰਾਜੇਵਾਲ ਜਮਹੂਰੀ ਕਿਸਾਨ ਸਭਾ ਜਿਲਾ ਪ੍ਰਧਾਨ ਮਨੋਹਰ ਸਿੰਘ ਗਿੱਲ ਬਾਬਾ ਸੁਖਜਿੰਦਰ ਸਿੰਘ ਪਵਿੱਤਰ ਸਿੰਘ ਕੰਗ ਸੁਖਪਾਲ ਸਿੰਘ ਉਦੋਪੁਰ ਗੁਰਵਿੰਦਰ ਸਿੰਘ ਚਿੱਟੀ ਸੁਰਿੰਦਰ ਸਿੰਘ ਸ਼ਿੰਦਾ ਹੁਸੈਨਪੁਰ ਸਤਵੰਤ ਸਿੰਘ ਕੋਟਲਾ ਕੁਲਵਿੰਦਰ ਸਿੰਘ ਯੂਥ ਪ੍ਰਧਾਨ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ I
