ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਗਰੀਬ ਦਾਸ ਬੱਧਣ ਜੀ ਦੇ ਆਸ਼ੀਰਵਾਦ ਨਾਲ ਬੱਧਣ ਪਰਿਵਾਰਾਂ ਦੇ ਜਠੇਰਿਆਂ ਦੇ ਅਸਥਾਨ (ਲਿੰਕ ਰੋਡ, ਅੱਡਾ ਕਠਾਰ ਤੋਂ ਸ਼ਾਮ ਚੁਰਾਸੀ ਰੋਡ), ਪਿੰਡ ਬਹੌਦੀਨਪੁਰ, ਲਾਗੇ ਪਿੰਡ ਜਲਭੇ, ਜਿਲ੍ਹਾ ਜਲੰਧਰ ਵਿਖੇ ਬੱਧਣ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ I ਮੇਲੇ ਤੋਂ ਬਾਅਦ ਬੱਧਣ ਜਠੇਰੇ ਵੈਲਫੇਅਰ ਸੁਸਾਇਟੀ (ਰਜਿ.) ਦੀ ਹੋਈ ਮੀਟਿੰਗ ਵਿੱਚ ਨਵੇਂ ਮੰਦਰ ਦੀ ਇਮਾਰਤ ਬਣਾਉਣ ਦਾ ਫੈਸਲਾ ਲਿਆ ਗਿਆ ਸੀ, ਸਮੂਹ ਬੱਧਣ ਜਠੇਰੇ ਵੈਲਫੇਅਰ ਸੁਸਾਇਟੀ ਅਤੇ ਸਮੂਹ ਬੱਧਣ ਪਰਿਵਾਰਾਂ ਦੇ ਮੈਂਬਰਾਂ ਸਹਿਯੋਗ ਨਾਲ ਅੱਜ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ I ਇਸ ਮੌਕੇ ਤੇ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਦੇ ਆਸ਼ੀਰਵਾਦ ਸਦਕਾ ਉਹਨਾਂ ਦੁਆਰਾ ਭੇਜੇ ਗਏ ਸੰਤ ਮਹਾਂਪੁਰਸ਼ਾਂ ਨੇ ਅਰਦਾਸ ਕਰ ਇਸ ਕਾਰਜ ਦਾ ਸ਼ੁਭ ਆਰੰਭ ਕੀਤਾ,ਇਸ ਮੌਕੇ ਤੇ (ਚੇਅਰਮੈਨ) ਗੁਰਦੇਵ ਰਾਮ ਬੱਧਣ, (ਪ੍ਰਧਾਨ) ਬਲਦੇਵ ਸਿੰਘ, ਉਪ-ਪ੍ਰਧਾਨ) ਬਲਜਿੰਦਰ ਬੱਧਣ (ਬਿੱਲੂ),( ਜਨਰਲ ਸੈਕਟਰੀ) ਫੂਲ ਚੰਦ ਬੱਧਣ (ਸਾਬਕਾ ਸਰਪੰਚ),(ਖਜਾਨਚੀ) ਚਰਨਜੀਤ ਸਿੰਘ ਬੱਧਣ,( ਸਕੱਤਰ) ਹੁਸਨ ਲਾਲ ਬੱਧਣ,(ਉਪ-ਪ੍ਰੈਸ ਸੈਕਟਰੀ ) ਮੰਗਤ ਰਾਮ ਬੱਧਣ, ਮੈਂਬਰ – ਹਰਜਿੰਦਰ ਕੁਮਾਰ ਬੱਧਣ ਬਿੱਲਾ, ਮੈਂਬਰ – ਜਸਵਿੰਦਰ ਕੁਮਾਰ ਬੱਧਣ ਨਿੱਕਾ, ਬਲਵਿੰਦਰ ਕੁਮਾਰ ਬੱਧਣ ਨਾਣਾ ਪਡੋਰੀ, ਅਸ਼ੋਕ ਕੁਮਾਰ ਬੱਧਣ, ਪਾਲ ਸਿੰਘ ਬੱਧਣ,ਸੰਨੀ ਸੰਧੂ,ਲੱਭਦੀਪ ਚੁੰਬਰ,ਕੁਲਵਿੰਦਰ ਸਿੰਘ ਠੇਕੇਦਾਰ ਸਮੇਤ ਬੱਧਣ ਪਰਿਵਾਰ ਦੀਆਂ ਸਮੂਹ ਸੰਗਤਾਂ ਮੌਜੂਦ ਸਨ I
MUNISH TOKHI