


ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਗਾਇਕ ਮੰਨੀ ਜਨਾਗਲ ਦਾ ਨਵਾਂ ਧਾਰਮਿਕ ਸਿੰਗਲ ਟਰੈਕ ‘ਗੁਰੂ ਰਵਿਦਾਸ ਦੇ ਵਰਗਾ` ਜੋ ਕਿ ਜਲਦੀ ਹੀ ਐਨ ਕੈ ਐਨ ਮਿਊਜ਼ਿਕ ਅਤੇ ਨਾਹਰ ਬ੍ਰਦਰਜ਼ ਈਵੈਂਟ ਕੰਪਨੀ ਵਲੋਂ ਰਿਲੀਜ਼ ਕੀਤਾ ਜਾਵੇਗਾ, ਜਾਣਕਾਰੀ ਦਿੰਦਿਆਂ ਆਰ ਕੇ ਨਹਾਰ ਤੇ ਐਨ ਕੇ ਨਹਾਰ ਨੇ ਦੱਸਿਆ ਕਿ ਇਸ ਧਾਰਮਿਕ ਸਿੰਗਲ ਟਰੈਕ ਦਾ ਮਿਊਜ਼ਿਕ ਕੁਲਦੀਪ ਬਾਂਸਲ ਵਲੋਂ ਤਿਆਰ ਕੀਤਾ ਗਿਆ ਹੈ I ਜਿਸ ਨੂੰ ਲਿਖਿਆ ਹੈ I ਜੈਲਾ ਝਾਂਗੀ ਵਾਲੇ ਨੇ ਇਸ ਸਿੰਗਲ ਟਰੈਕ ਦਾ ਵੀਡੀਓ ਧਾਰਮਿਕ ਸਥਾਨਾਂ ਤੇ ਵੀਡੀਓ ਡਾਇਰੈਕਟਰ ਕੈਪਚਰ ਕੰਗ ਵਲੋਂ ਸੂਟ ਕੀਤਾ ਗਿਆ ਹੈ ਜੋ ਕਿ ਜਲਦੀ ਹੀ ਯੂ ਟਿਊਬ ਦੇ ਨਾਲ ਨਾਲ ਧਾਰਮਿਕ ਚੈਨਲਾ ਤੇ ਚਲਾਇਆ ਜਾਵੇਗਾ I
