ਜਲੰਧਰ 1ਜੁਲਾਈ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ,ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਵਲੋਂ ਅਣ ਐਲਾਨੀ ਐਮਰਜੈਂਸੀ ਲਗਾ ਕੇ ਜਨਤਕ ਸਰਗਰਮੀਆਂ ਤੇ ਰੋਕ ਲਾਏ ਜਾਣ ਦੇ ਵਿਰੋਧ ਵਿੱਚ ਸੰਘਰਸ਼ਸ਼ੀਲ ਮਜ਼ਦੂਰ ਅਤੇ ਕਿਸਾਨ, ਜਥੇਬੰਦੀਆਂ ਦੀ 2 ਜੁਲਾਈ ਨੂੰ ਮੋਗਾ ਵਿਖੇ ਸਾਂਝੀ ਮੀਟਿੰਗ ਬੁਲਾਈ ਗਈ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਬੌੜਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਪੁਲੀਸ ਰਾਜ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਜਨਤਕ ਸਰਗਰਮੀ ਤੇ ਇੱਕ ਤਰੀਕ਼ੇ ਨਾਲ ਰੋਕ ਲਾਈ ਹੋਈ ਹੈ। ਸਰਕਾਰੀ ਹੁਕਮ ਅਦੂਲੀ ਖਿਲਾਫ਼ ਜਨਤਕ ਸਰਗਰਮੀ ਕਰਨ ਵਾਲੇ ਮਜ਼ਦੂਰਾਂ,ਕਿਸਾਨਾਂ,ਮੁਲਾਜਮਾਂ ਅਤੇ ਬੇਰੁਜ਼ਗਾਰਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਖ਼ਾਸਕਰ ਸੰਗਰੂਰ ਅੰਦਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਸਰਗਰਮੀ ਅਣ ਐਲਾਨੀਆਂ ਬੰਦ ਕੀਤੀ ਹੋਈ ਹੈ। ਸੰਗਰੂਰ ਜ਼ਿਲ੍ਹੇ ਅੰਦਰ ਜਿਹੜੀ ਵੀ ਮਜ਼ਦੂਰ ਜਥੇਬੰਦੀ ਜ਼ਮੀਨ ਚੋਂ ਆਪਣੇ ਕਾਨੂੰਨੀ ਹੱਕ ਲਈ ਆਵਾਜ਼ ਉਠਾ ਰਹੀਆਂ ਹਨ। ਉਹਨਾਂ ਦੇ ਆਗੂਆਂ ਉੱਪਰ ਪੁਲਿਸ ਦੀ ਸ਼ਹਿ ‘ਤੇ ਜਾਣ ਲੇਵਾ ਹਮਲੇ ਕੀਤੇ ਜਾ ਰਹੇ ਹਨ। ਬਹੁਤ ਸਾਰੇ ਮਜ਼ਦੂਰਾਂ ਸਮੇਤ ਔਰਤਾਂ ਜੇਲਾਂ ਵਿੱਚ ਬੰਦ ਹਨ। ਸਰਕਾਰ ਦੇ ਇਸ ਰਵੱਈਏ ਖਿਲਾਫ਼ ਪੰਜਾਬ ਨੂੰ ਪੁਲਿਸ ਰਾਜ ਦੀ ਜਕੜ ਵਿੱਚੋਂ ਕੱਢਣ ਲਈ ਅਤੇ ਮਜ਼ਦੂਰਾਂ ਦੀ ਰਿਹਾਈ, ਮਜ਼ਦੂਰਾਂ ਅਤੇ ਉਨਾਂ ਆਗੂਆਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ। ਆਦਿ ਲਈ ਮਜ਼ਦੂਰਾਂ – ਕਿਸਾਨਾਂ ਜਥੇਬੰਦੀਆਂ ਦੀ ਮੀਟਿੰਗ 2 ਜੁਲਾਈ, ਦਿਨ ਬੁੱਧਵਾਰ ਨੂੰ ਪਿੰਡ ਵੈਰੋਕੇ (ਮੋਗਾ) ਵਿੱਖੇ 10 ਵਜੇ ਬੁਲਾਈ ਗਈ ਹੈ। ਉਨ੍ਹਾਂ ਸਮੂਹ ਮਜ਼ਦੂਰ, ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।

