


ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਧਣ ਜਠੇਰੇ ਵੈਲਫੇਅਰ ਸੁਸਾਇਟੀ (ਰਜਿ.) ਪਿੰਡ ਬਹੋਦੀਨਪੁਰ(ਲਿੰਕ ਰੋਡ, ਅੱਡਾ ਕਠਾਰ ਤੋਂ ਸ਼ਾਮ ਚੁਰਾਸੀ ਰੋਡ),ਲਾਗੇ ਪਿੰਡ ਜਲਭੇ, ਜਿਲ੍ਹਾ ਜਲੰਧਰ ਵਲੋਂ ਬੱਧਣ ਪਰਿਵਾਰਾਂ ਦੇ ਜਠੇਰਿਆਂ ਦੇ ਅਸਥਾਨ ਤੇ ਬੱਧਣ ਗੋਤ ਜਠੇਰਿਆਂ ਦਾ 51ਵਾਂ ਸਲਾਨਾ ਜੋੜ ਮੇਲਾ ਮਿਤੀ 22 ਜੂਨ 2025 ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ I ਨਿਸ਼ਾਨ ਸਾਹਿਬ ਸਵੇਰੇ 10-30 ਵਜੇ ਚੜਾਏ ਜਾਣਗੇ । ਠੰਡੇ ਮਿੱਠੇ ਜਲ ਦੀ ਛਬੀਲ ਉਪਰੰਤ ਚਾਹ ਪਕੌੜੇ ਦਾ ਲੰਗਰ ਸਵੇਰ ਤੋਂ ਹੀ ਚਲਦਾ ਰਹੇਗਾ|ਸੰਤਜਨਾਂ ਦੇ ਪ੍ਰਵਚਨ ਅਤੇ ਕੀਰਤਨ 11 ਤੋਂ 1.00 ਵਜੇ ਦੁਪਹਿਰ ਤੱਕ ਹੋਵੇਗਾ । ਇਸ ਸਾਲ ਵੀ ਬੱਧਣ ਪਰਿਵਾਰਾਂ ਦੇ ਜਠੇਰਿਆਂ ਪਿਤਰਾਂ ਦੇ ਅਸਥਾਨ ਵਿਖੇ ਸੰਗਤ ਆਪਣੇ ਪਿੱਤਰਾਂ ਦੇ ਅਸਥਾਨ ਤੇ ਆ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰ,ਖੁਸ਼ੀਆਂ ਦੀਆ ਝੋਲੀਆਂ ਭਰਕੇ ਜੀਵਨ ਸਫਲ ਕਰਨਗੀਆਂ I ਇਸ ਮੌਕੇ ਤੇ ਪ੍ਰਸਿੱਧ ਰਾਗੀ ਜਥਿਆਂ ਅਤੇ ਕੀਰਤਨੀ ਜਥਿਆਂ ਅਤੇ ਗਾਇਕਾਂ ਨੇ ਆਈ ਹੋਈ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨਗੇ I ਇਹ ਜਾਣਕਾਰੀ ਪੰਜਾਬ ਦੈਨਿਕ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਗੁਰਦੇਵ ਰਾਮ ਬੱਧਣ (ਚੇਅਰਮੈਨ), ਫੂਲ ਚੰਦ ਬੱਧਣ (ਕਾਰਜਕਾਰੀ ਪ੍ਰਧਾਨ / ਜਨਰਲ ਸੈਕਟਰੀ), ਬਲਜਿੰਦਰ ਕੁਮਾਰ ਬੱਧਣ (ਉਪ ਪ੍ਰਧਾਨ), ਚਰਨਜੀਤ ਸਿੰਘ ਬੱਧਣ (ਖਜਾਨਚੀ), ਬਲਦੇਵ ਸਿੰਘ ਸਰਪੰਚ (ਉਪ-ਖਜਾਨਚੀ),ਰਾਮ ਲੁਭਾਇਆ ਬੱਧਣ, (ਪ੍ਰੈਸ ਸੈਕਟਰੀ ) ਹੁਸਨ ਲਾਲ ਬੱਧਣ ਸਹਾਇਕ ਸਕੱਤਰ, ਮੰਗਤ ਰਾਮ ਬੱਧਣ ਲੰਬੜਦਾਰ (ਉਪ ਪ੍ਰੈਸ ਸੈਕਟਰੀ) ਨੇ ਦਿੱਤੀI ਉਹਨਾਂ ਨੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਇਸ ਸਮਾਗਮ ਵਿੱਚ ਵੱਧ ਚੜ ਕੇ ਭਾਗ ਲੈ ਕੇ ਆਪਣੇ ਜਠੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕਰੋ| ਸਮਾਗਮ ਦੇ ਅੰਤ ਵਿੱਚ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ i ਪ੍ਰਬੰਧਕ ਕਮੇਟੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ Iਬਲਜਿੰਦਰ ਬੱਧਣ ਬਿੱਲੂ (ਉਪ ਪ੍ਰਧਾਨ)ਪਰਿਵਾਰ ਸਮੇਤ ਪਹੁੰਚੇ ਅਤੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ I ਪਰਿਵਾਰ ਸਮੇਤ ਜਠੇਰਿਆਂ ਦਾ ਆਸ਼ੀਰਵਾਦ ਲਿਆ ਅਤੇ ਸੰਗਤਾਂ ਨੂੰ ਅਪੀਲ ਕੀਤੀ ਕੇ ਮੇਲੇ ਵਿੱਚ ਪਹੁੰਚ ਕੇ ਆਪਣੇ ਜਠੇਰਿਆਂ ਦਾ ਆਸ਼ੀਰਵਾਦ ਲੈਣ Iਹੁਸਨ ਲਾਲ ਬੱਧਣ (ਸਹਾਇਕ ਸਕੱਤਰ) ਪਰਿਵਾਰ ਸਮੇਤ ਪਹੁੰਚੇ ਅਤੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ I





