ਜਲੰਧਰ (ਪੰਜਾਬ ਦੈਨਿਕ ਨਿਊਜ਼) ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਹੋਏ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੇ ਬਾਅਦ ਵਿਜੀਲੈਸ ਤੇ ਨਗਰ ਨਿਗਮ ਨੇ ਭਰਿਸ਼ਟਾਚਾਰੀ ਦੇ ਮਾਮਲਿਆ ‘ਤੇ ਸ਼ਹਿਰ ‘ਚ ਹੋ ਰਹੀਆ ਨਾਜਾਇਜ਼ ਉਸਾਰੀਆ ‘ਤੇ ਕਾਰਵਾਈ ਤਾ ਸ਼ੁਰੂ ਕੀਤੀ ਪਰ ਇਹ ਕਾਰਵਾਈ ਕਿਤੇ ਨਾ ਕਿਤੇ ਮਹਿਜ਼ ਖਾਨਾ ਪੂਰਤੀ ਨਜ਼ਰ ਆ ਰਹੀ ਹੈ। ਜਲੰਧਰ ਕੇਂਦਰੀ ਦੇ ਰਾਮਾ ਮੰਡੀ ਇਲਾਕੇ ‘ਚ ਬਹੁਤ ਸਾਰੀਆ ਇਮਾਰਤਾ ਨਾਜਾਇਜ਼ ਤੌਰ ‘ਤੇ ਉਸਾਰੀਆ ਜਾ ਰਹੀਆ ਹਨ, ਜਿਸ ਨਾਲ ਨਾ ਸਿਰਫ਼ ਨਗਰ ਨਿਗਮ ਨੂੰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ ਬਲਕਿ ਨਾਜਾਇਜ਼ ਉਸਾਰੀਆ ਦੀ ਗਿਣਤੀ ਵੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਨ੍ਹਾਂ ਨਾਜਾਇਜ਼ ਉਸਾਰੀ ਪਿੱਛੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹੀ ਆਗੂ ਨਹੀ ਬਲਕਿ ਵਿਰੋਧੀ ਧਿਰ ਕਾਂਗਰਸ ਦੇ ਵੀ ਸ਼ਾਮਲ ਹਨ। ਬੀਤੇ ਦਿਨ ਰਾਮਾ-ਮੰਡੀ ਦੇ ਵਾਰਡ 9 ‘ਚ ਹੋ ਰਹੀ ਇਕ ਦੁਕਾਨ ਦੀ ਉਸਾਰੀ ਦਾ ਲੈਟਰ ਆਪ ਸਰਕਾਰ ਦੇ ਕਿਸੇ ਹੋਰ ਵਾਰਡ ਦੇ ਆਗੂ ਨੇ ਕੋਲ ਖੜ੍ਹੇ ਹੋ ਕੇ ਪਵਾਇਆ, ਜਦੋਂ ਪੱਤਰਕਾਰ ਨਾਲ ਬਿੰਨ੍ਹਾ ਮਤਲਬ ਬਦਸਲੂਕੀ ਕੀਤੀ ਕਿਉਂਕਿ ਉਸ ਨੂੰ ਲੱਗਾ ਕਿ ਪਤਰਕਾਰ ਉਸਾਰੀ ਰੁਕਵਾਉਣ ਆਇਆ ਹੈ। ਉਕਤ ਆਗੂ ਦਾ ਕਹਿਣਾ ਸੀ ਕਿ ਸਰਕਾਰ ‘ਚ ਰਹਿੰਦਿਆ ਜੇਕਰ ਆਪਣੇ ਹੀ ਬੰਦਿਆ ਦੇ ਕੰਮ ਨਾ ਹੋ ਸਕੇ ਤਾਂ ਕੀ ਫਾਇਦਾ ਸਾਡਾ ਲੋਕ ਨੁਮਾਇੰਦੇ ਹੋਣ ਦਾ। ਇਥੇ ਸਵਾਲਇਹ ਖੜ੍ਹਾ ਹੁੰਦਾ ਕਿ ਆਖਿਰ ਲੋਕ ਨੁਮਾਇੰਦੇ ਸਰਕਾਰ ‘ਚ ਰਹਿੰਦੇ ਹੋਏ ਲੋਕਾਂ ਦੇ ਕੰਮਾ ਨੂੰ ਜਾਇਜ਼ ਢੰਗ ਨਾਲ ਕਰਵਾਉਂਦੇ ਹਨ ਯਾ ਤਾਕਤ ਦਾ ਗਲਤ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਵੀ ਰਾਮਾ-ਮੰਡੀ ਖੇਤਰ ‘ਚ ਰਿਹਾਇਸ਼ੀ ਇਲਾਕਿਆ ‘ਚ ਵਪਾਰਕ ਇਮਾਰਤਾਂ ਬਣ ਰਹੀਆ ਹਨ। ਵਾਰਡ ਨੰਬਰ 9 ‘ਚ ਹੋ ਰਹੀ ਇਸ ਉਸਾਰੀ ਸਬੰਧੀ ਜਦ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵਾਰਡ ਦੇ ਇੰਚਾਰਜ ਤੇ ਕੋਂਸਲਰ ਪਤੀ ਰੋਹਿਤ ਕੁਮਾਰ ਵਿੱਕੀ ਤੁਲਸੀ ਨਾਲ ਗੱਲਬਾਤ ਕੀਤੀ ਗਈ ਉਨ੍ਹਾ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਬਹੁਤ ਸਾਰੇ ਫੋਨ ਆਏ ਹਨ, ਜਿਸ ‘ਚ ਉਨ੍ਹਾ ਉੱਪਰ ਹੀ ਵਾਰਡ ‘ਚ ਨਾਜਾਇਜ਼ ਉਸਾਰੀਆ ਕਰਵਾਉਣ ਦੇ ਇਲਜ਼ਾਮ ਲੱਗ ਰਹੇ ਹਨ, ਜਿਸ ‘ਤੇ ਉਨ੍ਹਾ ਕਿਹਾ ਕਿ ਇੰਨ੍ਹਾ ਉਸਾਰੀਆ ਨਾਲ ਉਨ੍ਹਾਂ ਦਾ ਕੋਈ ਲੈਣ ਦੇਣ ਨਹੀ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾ ਇਲਜ਼ਾਮਾ ਦੇ ਚਲਦਿਆ ਜਦੋਂ ਉਨ੍ਹਾਂ ਨਗਰ ਨਿਗਮ ਇੰਸਪੈਕਟਰ ਮਿੱਡਾ ਨਾਲ ਫੋਨ ‘ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾ ਇੰਸਪੈਕਟਰ ਮਿੱਡਾ ਨੇ ਉਨ੍ਹਾ ਦਾ ਫੋਨ ਨਹੀ ਚਕਿਆ ਬਲਕਿ ਇੰਸਪੈਕਟਰ ਦੇ ਸਹਾਇਕ ਸਚਿਨ ਨੇ ਇਹ ਭਰੋਸਾ ਦਿਵਾਇਆ ਕਿ ਨਾਜਾਇਜ਼ ਉਸਾਰੀਆ ਨੂੰ ਰੋਕਿਆ ਜਾਵੇਗਾ ਤੇ ਉਲੰਘਣ ਕਰਨ ਵਾਲਿਆ ਨੂੰ ਨੋਟਿਸ ਵੀ ਜਾਰੀ ਕੀਤੇ ਜਾਣਗੇ। ਵਿੱਕੀ ਤੁਲਸੀ ਨੇ ਕਿਹਾ ਕਿ ਇਲਾਕੇ ‘ਚ ਹੋ ਰਹੀਆ ਇਨ੍ਹਾਂ ਨਾਜਾਇਜ਼ ਉਸਾਰੀਆ ਕਾਰਨ ਨਿਗਮ ਨੂੰ ਮਾਲੀਏ ਦਾ ਨੁਕਸਾਨ ਤਾਂ ਹੋ ਹੀ ਰਿਹਾ ਹੈ, ਬਲਕਿ ਇਸ ਨਾਲ ਆਮ ਲੋਕਾ ‘ਚ ਵੀ ਸੂਬਾ ਸਰਕਾਰ ਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਸਵਾਲ ਵੀ ਉੱਠ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।

