ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਭਾਜਪਾ ਪੰਜਾਬ ਐਸ.ਸੀ. ਮੋਰਚਾ ਦੇ ਪ੍ਰਧਾਨ ਐੱਸ.ਆਰ.ਲੱਧੜ ਦਾ ਜਲੰਧਰ ਪਹੁੰਚਣ ‘ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ। ਰਾਮਾ ਮੰਡੀ ਚੌਕ ਵਿਖੇ ਹੋਏ ਇਸ ਸਵਾਗਤ ਸਮਾਰੋਹ ਦੀ ਅਗਵਾਈ ਭਾਜਪਾ ਮੰਡਲ 17 ਦੇ ਪ੍ਰਧਾਨ ਸਾਗਰ ਜੌਰਜ ਨੇ ਕੀਤੀ। ਉਨ੍ਹਾਂ ਦੇ ਨਾਲ ਸਾਬਕਾ ਕੌਂਸਲਰ ਹਰਵਿੰਦਰ ਪੱਪੂ, ਨਰੇਸ਼ ਵਾਲੀਆ, ਜਨਰਲ ਸਕੱਤਰ ਅਜੇ ਪਿਵਾਲ, ਹਰਮੇਸ਼, ਕਰਣ ਜਗਰੀਆਲ ਅਤੇ ਗੁਰਮੀਤ ਲਾਲ ਵੀ ਮੌਜੂਦ ਸਨ। ਸਾਰੇ ਨੇ ਮਿਲਕੇ ਐੱਸ.ਆਰ. ਲੱਧੜ ਦਾ ਪੁਸ਼ਪ ਮਾਲਾਵਾਂ ਨਾਲ ਸਨਮਾਨ ਕੀਤਾ ਅਤੇ ਪਾਰਟੀ ਦੀ ਨੀਤੀ-ਰਣਨੀਤੀ ‘ਤੇ ਵਿਚਾਰਾਂ ਦੀ ਅਦਾਨ-ਪ੍ਰਦਾਨ ਕੀਤੀ। ਇਸ ਮੌਕੇ ਤੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਤੇ ਉਤਸ਼ਾਹ ਵੇਖਣ ਨੂੰ ਮਿਲਿਆ।


