







ਅਮਰਜੋਤ ਕਲਸੀ/ ਜੇ.ਪੀ ਸੋਨੂੰ (ਪਤਰਾ) – ਧੰਨ-ਧੰਨ ਬਾਬਾ ਲੋਧੀਆਣਾ ਸਾਹਿਬ ਜੀ ਤੇ ਧੰਨ-ਧੰਨ ਬਾਬਾ ਬੇਰੀ ਵਾਲੇ ਸਾਹਿਬ ਜੀ ਦਾ ਸਲਾਨਾ ਬਰਸੀ ਸਮਾਗਮ ਪਿੰਡ ਪਰਸਰਾਮਪੁਰ ਵਿਖੇ ਸਥਿਤ ਗੁਰਦੁਆਰਾ ਬਾਬਾ ਲੋਧੀਆਣਾ ਸਾਹਿਬ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਇਸ ਦੌਰਾਨ ਬਰਸੀ ਦੇ ਸਬੰਧ ਵਿੱਚ ਪਹਿਲਾ ਕਬੱਡੀ ਟੂਰਨਾਮੈਂਟ 28 ਮਾਰਚ ਨੂੰ ਬਾਬਾ ਲੋਧੀਆਣਾ ਸਾਹਿਬ ਜੀ ਖੇਡ ਸਟੇਡੀਅਮ, ਪਿੰਡ ਪਰਸਰਾਮਪੁਰ, ਜ਼ਿਲ੍ਹਾ ਜਲੰਧਰ ਵਿਖੇ ਸਮੂਹ ਇਲਾਕਾ ਨਿਵਾਸੀਆਂ, ਐਨ.ਆਰ.ਆਈ ਵੀਰਾਂ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਹੋਈ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਹੋਇਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ, ਬਲਜਿੰਦਰ ਸਿੰਘ, ਸਰਪੰਚ ਰਾਮ ਲਾਲ, ਸਕੱਤਰ ਗੁਰਪ੍ਰੀਤ ਸਿੰਘ ਗੋਪੀ ਅਤੇ ਜਨਰਲ ਸਕੱਤਰ ਸ਼ਾਹੀ ਗਿੱਲਾਂ ਵਾਲਾ ਨੇ ਦੱਸਿਆ ਕਿ ਧੰਨ-ਧੰਨ ਬਾਬਾ ਲੋਧੀਆਣਾ ਸਾਹਿਬ ਜੀ ਤੇ ਧੰਨ-ਧੰਨ ਬਾਬਾ ਬੇਰੀ ਵਾਲੇ ਸਾਹਿਬ ਜੀ ਦਾ ਸਲਾਨਾ ਬਰਸੀ ਸਮਾਗਮ 27 ਤੋਂ 29 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ 27 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਪਾਠ ਸ਼ੁਰੂ ਕੀਤੇ ਜਾਣਗੇ ਅਤੇ 29 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ ।
ਉਨ੍ਹਾਂ ਦੱਸਿਆ ਕਿ ਸਮਾਗਮ ਸਮਾਗਮ ਦੌਰਾਨ 28 ਮਾਰਚ ਨੂੰ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ, ਜਿਸ ਵਿੱਚ ਧੰਨ-ਧੰਨ ਬਾਬਾ ਲੋਧੀਆਣਾ ਸਾਹਿਬ ਸਪੋਰਟਸ ਕਲੱਬ (ਪਰਸਰਾਮਪੁਰ) , ਐਸ.ਬੀ.ਐਸ ਸਪੋਰਟਸ ਕਲੱਬ ਰੁੜਕੀ, ਚੱਕ ਦੇਸ ਰਾਜ ਸਪੋਰਟਸ ਕਲੱਬ (ਡੀਏਵੀ), ਸੁਰ ਸਿੰਘ ਸਪੋਰਟਸ ਕਲੱਬ, ਬਾਬਾ ਰਾਮ ਜੋਗੀ ਪੀਰ ਕਲੱਬ ਮੱਲੁਪੁਰ, ਮਾਣਕ ਫਗਵਾੜਾ ਸਪੋਰਟਸ ਕਲੱਬ, ਮਾਲਵਾ ਸਪੋਰਟਸ ਕਲੱਬ ਅਤੇ ਬੋਹਾਨੀ ਯੂਥ ਸਪੋਰਟਸ ਕਲੱਬ ਵਰਗੀਆਂ ਟੀਮਾਂ ਭਾਗ ਲੈਣਗੀਆਂ । ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਨਕਦ ਇਨਾਮ ਅਤੇ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ ਜਦਕਿ ਟੂਰਨਾਮੈਂਟ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ 31-31 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ । ਇਸ ਮੌਕੇ ਪ੍ਰਧਾਨ ਹਰਜੀਤ ਸਿੰਘ, ਮੀਤ ਪ੍ਰਧਾਨ ਬਲਜਿੰਦਰ ਸਿੰਘ, ਸਕੱਤਰ ਗੁਰਪ੍ਰੀਤ ਸਿੰਘ ਗੋਪੀ, ਜਨਰਲ ਸਕੱਤਰ ਸ਼ਾਹੀ ਗਿੱਲਾਂ ਵਾਲਾ, ਦਲਜੀਤ ਸਿੰਘ, ਪ੍ਰੀਤਕੋਮਲ ਸਿੰਘ ਧੰਨੋਆ,ਜਸਪਾਲ ਸਿੰਘ, ਰਘਬੀਰ ਸਿੰਘ, ਕਰਮ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ, ਪਾਲ ਸਿੰਘ, ਮੈਨੇਜਰ ਜਸਵਿੰਦਰ ਪਾਲ ਸਿੰਘ, ਖਜ਼ਾਨਚੀ ਤੀਰਥ ਸਿੰਘ, ਖਜ਼ਾਨਚੀ ਜਸਪਾਲ ਸਿੰਘ, ਖਜ਼ਾਨਚੀ ਇੰਦਰਜੀਤ ਸਿੰਘ, ਗੁਰਮੇਲ ਸਿੰਘ, ਸਰਪੰਚ ਰਾਮ ਲਾਲ, ਨਾਨਕ ਸਿੰਘ, ਸਰਬਜੀਤ ਸਿੰਘ ਸਾਬੀ ਸ਼ਾਹ, ਪਾਲਾ ਲੰਬੜ, ਜਗਦੀਸ਼ ਸਿੰਘ, ਜਸਪਾਲ ਸਿੰਘ (ਯੂ.ਐਸ.ਏ), ਜਰਨੈਲ ਸਿੰਘ, ਅਲੀ ਬੋਹਾਨੀ, ਮੰਗਲ ਸਿੰਘ, ਪੰਚ ਅਮਰਜੀਤ, ਪੰਚ ਕਿਸ਼ਨ ਦੇਵ ਅਤੇ ਪੰਚ ਜਸਵੰਤ ਸਿੰਘ ਮੌਜੂਦ ਸਨ ।










