ਸੁਖਬੀਰ ਸਿੰਘ ਬਾਦਲ ਦੀ ਸਰਪਰਸਤੀ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਮੀਟਿੰਗਾਂ ਦਾ ਆਯੋਜਨ-ਬੀਬੀ ਗੁਰਦੇਵ ਕੌਰ ਸੰਘਾ
ਜਲੰਧਰ ਛਾਉਣੀ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਅੱਜ ਪਿੰਡ ਕਾਦੀਆਂ ਵਾਲੀ ਵਿਖੇ ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਜਲੰਧਰ ਕੈਂਟ ਸ਼੍ਰੋਮਣੀ ਅਕਾਲੀ ਦਲ ਹਰਜਾਪ ਸਿੰਘ ਸੰਘਾ ਅਤੇ ਇਸਤਰੀ ਅਕਾਲੀ ਦਲ ਸਰਪ੍ਰਸਤ ਬੀਬੀ ਗੁਰਦੇਵ ਕੌਰ ਸੰਘਾ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦਾ ਉਦੇਸ਼ ਕੁਸ਼ਲ ਅਤੇ ਪ੍ਰਭਾਵੀ ਪ੍ਰਸ਼ਾਸਨ ਲਈ ਹਲਕੇ ਵਿੱਚ ਟੀਮਾਂ ਅਤੇ ਸਰਕਲਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੀ ਸਥਾਪਨਾ ਕਰਨਾ ਸੀ। ਮੀਟਿੰਗ ਵਿੱਚ ਸਰਕਲ ਜਥੇਦਾਰ ਸੁਖਦੇਵ ਸਿੰਘ ਫਤਿਹਪੁਰ, ਸ਼ਮਿੰਦਰ ਸਿੰਘ ਸੰਧੂ ਮੀਰਾਪੁਰ, ਸੁਖਵੀਰ ਸਿੰਘ ਥਿੰਦ ਪ੍ਰਤਾਪਪੁਰਾ, ਹਰਨੇਕ ਸਿੰਘ ਲੰਬੜ, ਸ਼ਿੰਦਾ ਲਾਲੀ, ਸਾਬੀ ਮਾਨ ਕਾਦੀਆਂਵਾਲੀ ਆਦਿ ਹਾਜ਼ਰ ਸਨ। ਹਰੇਕ ਵਿਅਕਤੀ ਨੇ ਟੀਮਾਂ ਬਣਾ ਕੇ ਸੁਖਬੀਰ ਸਿੰਘ ਬਾਦਲ ਦੇ ਸੁਪਨੇ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਨਤੀਜੇ ਦੇਣ ਦੀ ਜ਼ਿੰਮੇਵਾਰੀ ਲਈ।
