ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਦੀ ਅਗਵਾਈ ਵਿੱਚ ਅੱਜ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਡੀ ਸੀ ਜਲੰਧਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਦੀ ਜਾਣਕਾਰੀ ਜਿਲਾ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਵੱਲੋਂ ਦਿੱਤੀ ਗਈ ਜਿਸ ਵਿੱਚ ਅਵਾਰਾ ਪਸ਼ੂਆਂ ਵੱਲੋਂ ਕਿਸਾਨਾਂ ਦੀਆਂ ਫਸਲਾਂ ਖਰਾਬ ਕੀਤੀਆਂ ਜਾ ਰਹੀਆਂ ਹਨ ਅਤੇ ਸੜਕਾਂ ਉੱਪਰ ਧੁੰਦ ਪੈਣ ਕਾਰਨ ਅਵਾਰਾ ਪਸ਼ੂਆਂ ਦੇ ਨਾਲ ਅਨੇਕਾਂ ਐਕਸੀਡੈਂਟ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਦੀ ਸੰਭਾਲ ਨਾ ਕਰਨ ਕਾਰਨ ਅਨੇਕਾਂ ਹੀ ਕੀਮਤੀ ਜਾਨਾ ਜਾ ਰਹੀਆਂ ਹਨ ਅਤੇ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਗਊ ਟੈਕਸ ਦੇ ਨਾਮ ਤੇ ਟੈਕਸ ਲਿਆ ਜਾਂਦਾ ਹੈ ਪਰ ਫਿਰ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਸਬੰਧੀ ਡੀਸੀ ਜਲੰਧਰ ਨੂੰ ਅੱਜ ਮੰਗ ਪੱਤਰ ਦਿੱਤਾ ਗਿਆ ਜੇਕਰ ਇਸ ਪਾਸੇ ਪੰਜਾਬ ਸਰਕਾਰ ਦਾ ਧਿਆਨ ਨਾ ਗਿਆ ਜਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਨਾ ਕੀਤੀ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲਾ ਜਲੰਧਰ ਵੱਲੋਂ ਅਵਾਰਾ ਪਸ਼ੂਆਂ ਦੀਆਂ ਟਰੈਲੀਆਂ ਭਰ ਕੇ ਜਲੰਧਰ ਡੀ ਸੀ ਦਫਤਰ ਵਿਖੇ ਛੱਡਿਆ ਜਾਣਗੀਆਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਕਿਸਾਨਾਂ ਦੇ ਹੋਰ ਨੁਕਸਾਨ ਨੂੰ ਧਿਆਨ ਚ ਰੱਖਦੇ ਹੋਏ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾਵੇ ਇਸ ਮੌਕੇ ਤੇ ਸਰਦਾਰ ਜਸਵੰਤ ਸਿੰਘ ਸਿੰਘਪੁਰ ਦੋਨਾਂ ਜ਼ਿਲ੍ਾ ਪ੍ਰਧਾਨ ਪਰਮਿੰਦਰ ਸਿੰਘ ਭਿੰਦਾ ਹਲਕਾ ਪ੍ਰਧਾਨ ਜਲੰਧਰ ਕੈਂਟ ਸਤਵੰਤ ਸਿੰਘ ਕੋਟਲਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮੰਡ ਸਰਕਲ ਪ੍ਰਧਾਨ ਬਲਜੀਤ ਸਿੰਘ ਮੰਡ ਬਲਾਕ ਪ੍ਰਧਾਨ ਸੋਦਾਗਰ ਖਾਨ ਬਲਾਕ ਪ੍ਰਧਾਨ ਲਾਂਬੜਾ ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਜਲੰਧਰ ਕੈਂਟ ਬਾਬਾ ਸੁਖਜਿੰਦਰ ਸਿੰਘ ਜਮਸ਼ੇਰ ਸੁਖਪਾਲ ਸਿੰਘ ਸੰਧੂ ਪਵਿੱਤਰ ਸਿੰਘ ਕੰਗ ਜਿਲਾ ਯੂਥ ਪ੍ਰਧਾਨ ਅਮਰਜੀਤ ਸਿੰਘ ਸੰਤੋਖ ਸਿੰਘ ਪਰਮਜੀਤ ਸਿੰਘ ਗੁਰਪ੍ਰੀਤ ਸਿੰਘ ਕੁਲਦੀਪ ਸਿੰਘ ਭੁੱਲਰ ਖੁਸ਼ਵੰਤ ਸਿੰਘ ਹੇਅਰ ਗੁਰਵਿੰਦਰ ਸਿੰਘ ਤਰਸੇਮ ਸਿੰਘ ਕੁਰਾਲੀ ਦਿਲਬਾਗ ਸਿੰਘ ਕੁਰਾਲੀ ਬਲਜੀਤ ਸਿੰਘ ਦਲਜੀਤ ਸਿੰਘ ਮਲਕੀਤ ਸਿੰਘ ਗੁਰਜੀਤ ਸਿੰਘ ਆਵਾਦਾਨ ਸੁਖਵਿੰਦਰ ਸਿੰਘ ਰਾਜਵੀਰ ਸਿੰਘ ਜੱਗਾ ਆਦਿ ਸ਼ਾਮਿਲ ਸਨ








