ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ) ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਫਤਰ ਜ਼ਿਲਾ ਸਿੱਖਿਆ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਮਨਮੀਤ ਕੌਰ ਪ੍ਰਿੰਸੀਪਲ ਸਕੂਲ ਆਫ ਐਮੀਨਸ ਛੇਹਰਟਾ ਦੀ ਯੋਗ ਅਗਵਾਈ ਹੇਠ ਸਕੂਲ ਕੈਂਪਸ ਵਿਖੇ ਸਮਾਜਿਕ ਸਿੱਖਿਆ/ਅੰਗਰੇਜ਼ੀ ਮੇਲਾ ਕਰਵਾਇਆ ਗਿਆ।ਇਸ ਮੇਲੇ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ । ਵਿਦਿਆਰਥੀਆਂ ਨੇ ਦੋਵੇਂ ਵਿਸ਼ਿਆਂ ਨਾਲ ਸੰਬੰਧਿਤ ਬਹੁਤ ਹੀ ਸੁੰਦਰ ਚਾਰਟ ਅਤੇ ਮਾਡਲ ਤਿਆਰ ਕੀਤੇ ਹੋਏ ਸਨ। ਇਹ ਸਾਰੇ ਮਾਡਲ ਅਤੇ ਚਾਰਟ ਸਕੂਲ ਦੇ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਅਧਿਆਪਕਾਂ ਦੀ ਸੁਚੱਜੀ ਸਲਾਹ ਦੇ ਨਾਲ ਵਿਦਿਆਰਥੀਆਂ ਨੇ ਆਪਣੇ ਸਿਲੇਬਸ ਦੇ ਵਿੱਚੋਂ ਤਿਆਰ ਕੀਤੇ ਸਨ। ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਮਨਮੀਤ ਕੌਰ ਨੇ ਦੱਸਿਆ ਕਿ (ਲਰਨਿੰਗ ਬਾਏ ਡੂਇੰਗ ਵਿਧੀ) ਕਰਕੇ ਸਿੱਖਣ ਨਾਲ ਵਿਦਿਆਰਥੀ ਜੋ ਗਿਆਨ ਹਾਸਿਲ ਕਰਦੇ ਹਨ, ਉਹ ਚਿਰ ਸਥਾਈ ਹੁੰਦਾ ਹੈ । ਸਮਾਜਿਕ ਦਾ ਵਿਸ਼ਾ ਜਿਸ ਨੂੰ ਕਿ ਪਹਿਲਾਂ ਵਿਦਿਆਰਥੀ ਬੋਰਿੰਗ ਵਿਸ਼ਾ ਦੱਸਦੇ ਸਨ,ਹੁਣ ਵਿਦਿਆਰਥੀ ਬਹੁਤ ਹੀ ਰੁਚੀ ਪੜਦੇ ਹਨ।ਵਰਕਿੰਗ ਮਾਡਲ ਰਾਹੀਂ ਇਹ ਵਿਸ਼ਾ ਸਮਝਾਉਣਾ ਬਹੁਤ ਆਸਾਨ ਹੋ ਗਿਆ। ਉਹਨਾਂ ਕਿਹਾ ਕਿ ਇਸ ਪ੍ਰਕਾਰ ਦੇ ਮੇਲੇ ਲਗਾਉਣਾ ਸਰਕਾਰ ਦਾ ਬਹੁਤ ਹੀ ਸਾਰਥਕ ਯਤਨ ਹੈ। ਉਹਨਾਂ ਅੱਗੇ ਦੱਸਿਆ ਕਿ ਅੰਗਰੇਜ਼ੀ ਵਿਸ਼ਾ ਜਿਸ ਤੋਂ ਕਿ ਵਿਦਿਆਰਥੀ ਬਹੁਤ ਡਰਦੇ ਸਨ,ਹੁਣ ਸਹਾਇਕ ਸਿੱਖਣ ਸਮੱਗਰੀ ਦੇ ਨਾਲ ਇਸ ਵਿਸ਼ੇ ਨੂੰ ਸਮਝਣਾ ਬਹੁਤ ਹੀ ਆਸਾਨ ਹੋ ਗਿਆ ਹੈ। ਸਿੱਖਣ ਸਹਾਇਕ ਕਿਰਿਆਵਾਂ ਦੇ ਨਾਲ ਪ੍ਰਾਪਤ ਕੀਤਾ ਗਿਆਨ ਵਿਦਿਆਰਥੀ ਕਦੇ ਨਹੀਂ ਭੁੱਲਦਾ। ਸਿੱਖਣ ਸਹਾਇਕ ਕਿਰਿਆਵਾਂ ਦੇ ਨਾਲ ਵਿਦਿਆਰਥੀ ਨੂੰ ਵਿਸ਼ੇ ਵਿੱਚ ਮਹਾਰਤਾਂ ਆਉਦੀ ਹੈ ਅਤੇ ਇਸ ਦੇ ਨਾਲ ਹੀ ਉਸ ਨੂੰ ਵਿਸ਼ਾ ਰੌਚਕ ਲੱਗਦਾ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੇ ਬੜੀ ਹੀ ਸੂਝ ਬੂਝ ਨਾਲ ਮਾਡਲਾਂ ਦੀ ਵਿਆਖਿਆ ਕੀਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਇਹਨਾਂ ਬਾਰੇ ਸਮਝਾਇਆ। ਉਹਨਾਂ ਨੇ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਅਧਿਆਪਕਾਂ ਦਾ ਇਸ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਬਹੁਤ ਬਹੁਤ ਧੰਨਵਾਦ ਕੀਤਾ। ਇਸ ਵਿਦਿਅਕ ਮੇਲੇ ਦੇ ਵਿੱਚ ਸਤਿੰਦਰ ਕੌਰ, ਅਮਨਪ੍ਰੀਤ ਕੌਰ, ਮਾਨਕਾ ਕੌਸ਼ਲ, ਰਜਿੰਦਰ ਕੌਰ, ਨੀਲਮਰਾਣੀ, ਅਮਰਜੀਤ ਕੌਰ, ਸ਼ਿਵਰਾਜ ਸੰਧੂ, ਪ੍ਰਭਦੀਪ ਕੌਰ,ਜੋਤੀ ਭਾਟੀਆ, ਹਰਪ੍ਰੀਤ ਕੌਰ ਆਦਿ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਅਧਿਆਪਕ ਹਾਜ਼ਰ ਸਨ।








