







ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਅੱਜ ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਰਾਜਿੰਦਰ ਗਿੱਲ ਰਾਸ਼ਟਰੀ ਪ੍ਰਧਾਨ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜਲੰਧਰ ਵਿਖੇ ਸੁਰਜੀਤ ਕੁਮਾਰ ਜ਼ਿਲ੍ਹਾ ਇੰਚਾਰਜ ਜਲੰਧਰ ਲੇਬਰ ਸੈੱਲ ਦੀ ਅਗਵਾਈ ਹੇਠ ਕੀਤੀ ਗਈ I ਇਸ ਮੀਟਿੰਗ ਵਿੱਚ ਪਾਰਟੀ ਦੇ ਬਹੁਤ ਸਾਰੇ ਵਰਕਰ ਹੁੰਮ ਹੁੰਮਾ ਕੇ ਪੁਹੰਚੇ I ਇਸ ਮੀਟਿੰਗ ਵਿੱਚ ਲਖਵੀਰ ਸਿੰਘ ਰਾਜਧਾਨ ਰਾਸ਼ਟਰੀ ਉਪ-ਪ੍ਰਧਾਨ , ਰਾਹੁਲ ਗਿੱਲ ਸੀਨੀਅਰ ਇੰਚਾਰਜ ਦੋਆਬਾ ਜ਼ੋਨ ਅਤੇ ਰਣਜੀਤ ਰਾਣਾ ਚੇਅਰਮੈਨ ਪੰਜਾਬ ਲੇਬਰ ਸੈੱਲ ਵਿਸੇਸ਼ ਤੌਰ ਪੁਹੰਚੇ । ਰਾਜਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੇ ਦੱਸੇ ਰਸਤੇ ਤੇ ਚੱਲਣ ਲਈ ਸਾਨੂੰ ਸਮੇਂ ਦੀ ਜ਼ਰੂਰਤ ਹੈ ਅਤੇ ਸਾਨੂੰ ਆਪਣੇ ਬੱਚਿਆਂ ਨੂੰ ਪੜਾਉਣਾ ਵੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪੜ੍ਹਾਈ ਦਾ ਮੁੱਲ ਕਿਤੇ ਨਾ ਕਿਤੇ ਪੈ ਹੀ ਜਾਂਦਾ ਹੈ । ਇਸ ਮੌਕੇ ਕੁਝ ਨਵ-ਨਿਜੁਕਤੀਆਂ ਵੀ ਕੀਤੀਆਂ ਗਈਆਂ । ਮੰਗਾ ਨੂੰ ਬਲਾਕ ਇੰਚਾਰਜ ਕਰਤਾਰਪੁਰ ਲੇਬਰ ਸੈੱਲ , ਨਸੀਬ ਕੁਮਾਰ ਨੂੰ ਬਲਾਕ ਪ੍ਰਧਾਨ ਕਰਤਾਰਪੁਰ ਲੇਬਰ ਸੈੱਲ, ਕਰਨ ਕੁਮਾਰ ਨੂੰ ਸਕੱਤਰ ਜਲੰਧਰ ਲੇਬਰ ਸੈੱਲ ਨਿਯੁਕਤ ਕੀਤਾ ਗਿਆ । ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਪੰਜਾਬ ਵਿੱਚ ਬਹੁਤ ਹੀ ਤੇਜ ਰਫਤਾਰ ਨਾਲ ਵਿਸਤਾਰ ਕਰ ਰਹੀ ਹੈ ਅਤੇ ਇਸ ਮੀਟਿੰਗ ਵਿੱਚ ਬਹੁਤ ਸਾਰੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦਾ ਇਕੱਠ ਦੇਖਣ ਨੂੰ ਮਿਲਿਆ । ਇਸ ਮੀਟਿੰਗ ਵਿੱਚ ਪਾਰਟੀ ਦਾ ਵਿਸਤਾਰ ਕਰਨ ਲਈ ਸਲਾਹ-ਮਸ਼ਵਰਾ ਵੀ ਕੀਤਾ ਗਿਆ । ਇਸ ਮੌਕੇ ਤੇ ਪਾਰਟੀ ਦੇ ਸੋਮ ਲਾਲ ਜ਼ਿਲ੍ਹਾ ਪ੍ਰਧਾਨ ਜਲੰਧਰ ਲੇਬਰ ਸੈੱਲ , ਗੁਰਦੀਪ ਲਾਲ ਉਪ-ਪ੍ਰਧਾਨ ਜਲੰਧਰ ਲੇਬਰ ਸੈੱਲ ,ਪ੍ਰਥਮ ਸੀਨੀਅਰ ਉਪ-ਪ੍ਰਧਾਨ ਜਲੰਧਰ ਲੇਬਰ ਸੈੱਲ , ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਕਰਤਾਰਪੁਰ (ਮੇਨ ਬਾਡੀ) ਅਤੇ ਹੋਰ ਬਹੁਤ ਸਾਰੇ ਪਾਰਟੀ ਮੈਂਬਰ ਸ਼ਾਮਿਲਹੋਏ










