ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ/ਅਨਿਲ ਕੁਮਾਰ) 2 ਪੰਜਾਬ ਐੱਨ ਸੀ ਸੀ ਬਟਾਲੀਅਨ ਦਾ ਸਾਂਝਾ ਸਾਲਾਨਾ ਟ੍ਰੇਨਿੰਗ ਦਾ ਦਸ ਰੋਜ਼ਾ ਦਿਨ ਰਾਤ ਦਾ ਕੈਂਪ ਡੀ ਏ ਵੀ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਕਾਲਜ ਵਿੱਚ ਸਮਾਪਤ ਹੋ ਗਿਆ ਹੈ। ਕੈਂਪ ਕਮਾਂਡਰ ਕਰਨਲ ਵਿਨੋਦ ਜੋਸ਼ੀ ਨੇ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਗਣਤੰਤਰ ਦਿਵਸ ਵਿਚ ਭਾਗ ਲੈਣ ਵਾਲੇ ਕੈਡਿਟਸ ਦੀ ਮੁਢਲੀ ਚੋਣ ਇਸ ਕੈਂਪ ਵਿੱਚ ਕਰ ਲਈ ਗਈ ਹੈ ਅਤੇ ਇਹ ਚੋਣ ਪ੍ਰਕਿਰਿਆ ਭਵਿੱਖ ਵਿੱਚ ਹੋਣ ਵਾਲੇ ਕੈਂਪਾਂ ਵਿੱਚ ਵੀ ਜਾਰੀ ਰਹੇਗੀ। 54 ਕੈਡਿਟਸ ਜਲੰਧਰ ਐੱਨ ਸੀ ਸੀ ਗਰੁੱਪ ਵਲੋਂ ਰਾਜਾਂ ਦੀ ਪ੍ਰਤੀਯੋਗਤਾਵਾਂ ਵਿਚ ਭਾਗ ਲੈਣਗੇ। 2 ਪੰਜਾਬ ਐੱਨ ਸੀ ਸੀ ਦੇ 500 ਕੈਡਿਟਸ ਨੇ ਅਗਾਮੀ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਇਸ ਲਾਜ਼ਮੀ ਕੈਂਪ ਵਿੱਚ ਭਾਗ ਲਿਆ। ਕੈਂਪ ਕਮਾਂਡਰ ਨੇ ਦੱਸਿਆ ਕਿ ਕੈਂਪ ਵਿੱਚ ਕੈਡਿਟਸ ਦੇ ਪਾਠਕ੍ਰਮ ਅਨੁਸਾਰ ਸੈਨਿਕ ਅਧਿਕਾਰੀਆਂ ਵਲੋਂ ਅਭਿਆਸ ਕਰਵਾਇਆ ਗਿਆ। ਅਸੋਸੀਏਟ ਐੱਨ ਸੀ ਸੀ ਅਫ਼ਸਰ ਕੈਪਟਨ ਪੰਕਜ ਗੁਪਤਾ, ਲੈਫਟੀਨੈਂਟ ਕਰਨਬੀਰ ਸਿੰਘ, ਲੈਫਟੀਨੈਂਟ ਰਾਹੁਲ ਭਾਰਤਵਾਜ, ਫਸਟ ਅਫ਼ਸਰ ਵਿਨੇ ਕੁਮਾਰ,ਸੂਬੇਦਾਰ ਮੇਜਰ ਹਰਭਜਨ ਸਿੰਘ ਅਤੇ ਜਸਪਾਲ ਸਿੰਘ ਵੀ ਕੈਂਪ ਦੌਰਾਨ ਹਾਜ਼ਰ ਰਹੇ। ਕੈਂਪ ਦੇ ਨੌਵੇਂ ਦਿਨ ਕੈਡਿਟਸ ਵਲੋਂ ਇਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਕਾਲਜ ਪ੍ਰਿੰਸੀਪਲ ਡਾ. ਸੰਜੀਵ ਨਵਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਨੇ 150 ਕੈਡਿਟਸ ਦਾ ਸਨਮਾਨ ਕੀਤਾ ਜਿੰਨਾ ਨੇ ਕੈਂਪ ਦੌਰਾਨ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਜੇਤੂ ਰਹੇ। ਪੰਜਾਬ ਦੈਨਿਕ ਨਿਊਜ ਨਾਲ ਗੱਲ ਕਰਦੇ ਹੋਏ ਕਰਨਲ ਵਿਨੋਦ ਜੋਸ਼ੀ ਨੇ ਕਿਹਾ ਕਿ ਬਟਾਲੀਅਨ ਦਾ ਦੂਜਾ ਕੈਂਪ ਵੀ 26 ਅਕਤੂਬਰ ਤੋਂ ਇਥੇ ਹੀ ਸ਼ੁਰੂ ਹੋ ਰਿਹਾ ਹੈ ਜਿਸ ਵਿਚ 600 ਦੇ ਕਰੀਬ ਕੈਡਿਟਸ ਹਿੱਸਾ ਲੈਣਗੇ। ਇਸ ਕੈਂਪ ਵਿੱਚ 100 ਉਹ ਕੈਡਿਟਸ ਵੀ ਹਿੱਸਾ ਲੈਣਗੇ ਜੋ ਅਗਾਮੀ ਗਣਤੰਤਰ ਦਿਵਸ ਪਰੇਡ ਸਬੰਧੀ ਟਰੇਨਿੰਗ ਲੈਣਗੇ। 10 ਦਿਨਾਂ ਕੈਂਪ ਵਿੱਚ ਹਥਿਆਰਾਂ ਦੀ ਟ੍ਰੇਨਿੰਗ, ਫਾਇਰਿੰਗ ਅਤੇ ਡ੍ਰਿਲ ਦੀ ਪ੍ਰੈਕਟਿਸ ਤੇ ਜ਼ੋਰ ਰਹੇਗਾ। ਇਸਤੋਂ ਇਲਾਵਾ ਗੈਸਟ ਲੈਕਚਰ ਅਤੇ ਵੱਖ ਵੱਖ ਪ੍ਰਤੀਯੋਗਤਾਵਾਂ ਦਾ ਵੀ ਆਯੋਜਨ ਕੀਤਾ ਜਾਵੇਗਾ।