ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ)ਫਸਟ ਪੰਜਾਬ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਅਧੀਨ ਚੱਲ ਰਹੇ ਸਕੂਲ ਆਫ ਐਮੀਨੈਂਸ ਛੇਹਰਟਾ ਵਿਖੇ ਐਨਸੀਸੀ ਕੈਡਿਟਾ ਨੇ ਸ਼ਹੀਦੇ ਆਜ਼ਮ ਸ ਭਗਤ ਸਿੰਘ ਦਾ 115ਵਾ ਜਨਮ ਦਿਨ ਪ੍ਰਿੰਸੀਪਲ ਸ਼੍ਰੀਮਤੀ ਮਨਮੀਤ ਕੌਰ ਦੀ ਅਗਵਾਈ ਹੇਠ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਐਨਸੀਸੀ ਅਫਸਰ ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜੀਵਨ ਸਬੰਧੀ ਜਾਣਕਾਰੀ ਦੇਣ ਲਈ ਗਿਆਨ ਭਰਪੂਰ ਭਾਸ਼ਣ ਮੁਕਾਬਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ| ਇਸ ਮੌਕੇ ਤੇ ਸ਼੍ਰੀਮਤੀ ਮਾਨਿਕਾ ਕੌਸ਼ਲ ਲੈਫ. ਹਰਮਨਪ੍ਰੀਤ ਸਿੰਘ ਉਪਲ ਅਤੇ ਹਵਾਲਦਾਰ ਸੁਖਦੇਵ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਬਤੌਰ ਜੱਜ ਭੂਮਿਕਾ ਨਿਭਾਈ। ਇਸ ਮੌਕੇ ਤੇ ਸ਼੍ਰੀਮਤੀ ਮਾਨਿਕਾ ਕੌਸ਼ਲ ਨੇ ਦੱਸਿਆ ਕਿ ਇਨਕਲਾਬ ਜਿੰਦਾਬਾਦ ਦਾ ਕ੍ਰਾਂਤੀਕਾਰੀ ਨਾਅਰਾ ਦੇਣ ਵਾਲੇ ਸੂਰਮੇ ਦਾ ਨਾਮ ਕਿਸੇ ਵੀ ਜਾਣ ਪਛਾਣ ਤੋਂ ਮੁੁਹਤਾਜ ਨਹੀਂ ਹੈ। ਸ਼ਹੀਦ ਭਗਤ ਸਿੰਘ ਨੇ ਜਿੱਥੇ ਕਿ ਕ੍ਰਾਂਤੀਕਾਰੀ ਵਿਚਾਰਾਂ ਸਦਕਾ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਹਿਮ ਭੂਮਿਕਾ ਨਿਭਾਈ ਦੂਜੇ ਪਾਸੇ ਫਾਂਸੀ ਤੇ ਚੜਨ ਤੱਕ ਉਹਨਾਂ ਦੀ ਕਿਤਾਬਾਂ ਪੜ੍ਹਨ ਦੀ ਰੁਚੀ ਦਾ ਸਾਨੂੰ ਗਿਆਨ ਹੁੰਦਾ ਹੈ| ਸਾਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਵੱਧ ਤੋਂ ਵੱਧ ਕਿਤਾਬਾਂ ਪੜ੍ਹ ਕੇ ਗਿਆਨ ਹਾਸਿਲ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਨੇ ਇਨਾ ਮੁਕਾਬਲਿਆਂ ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀਆਂ ਪੁਜੀਸ਼ਨਾਂ ਬਾਰੇ ਦੱਸਦਿਆਂ ਕਿਹਾ ਕਿ ਪੋਸਟਰ ਮੇਕਿੰਗ ਮੁਕਾਬਲੇ ਦੇ ਵਿੱਚ ਕੈਡਿਟ ਮੰਥਨ, ਕੈਡਿਟ ਸੋਨਾਲੀ ਅਤੇ ਕੈਡਿਟ ਓਮ ਮਿਸ਼ਰਾ ਨੇ ਕਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ| ਇਸੇ ਪ੍ਰਕਾਰ ਭਾਸ਼ਣ ਪ੍ਰਤਿਯੋਗਤਾ ਦੇ ਵਿੱਚ ਕੈਡਿਟ ਪਲਕਪ੍ਰੀਤ ਕੌਰ, ਕੈਡਿਟ ਰਿਧੀਮਾ ਅਤੇ ਕੈਡਟ ਸਿਮਰਨਪ੍ਰੀਤ ਕੌਰ ਨੇ ਕਰਮਵਾਰ ਪਹਿਲੀ,ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ| ਇਨਾ ਗਤੀਵਿਧੀਆਂ ਵਿੱਚ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਅਤੇ ਬਾਕੀ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।