ਅੰਮ੍ਰਿਤਸਰ (PUNJAB DAINIK NEWS )
ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਅਧੀਨ ਪੈਦੇ ਸਕੂਲ ਸਕੂਲ ਆਫ਼ ਐਮੀਨੈਂਸ ਛੇਹਰਟਾ ਦੇ ਐਨ.ਸੀ.ਸੀ ਕੈਡਿਟਾਂ ਨੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਅਤੇ ਪੁਲੀਸ ਸਾਂਝ ਕੇਦਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਐਟੀ ਡਰੱਗ ਡੇ ਸੀ੍ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਮਨਾਇਆ ਗਿਆ।ਇਸ ਸੈਮੀਨਾਰ ਦੇ ਵਿੱਚ ਸ ਪਰਮਿੰਦਰ ਸਿੰਘ ਭੰਡਾਲ ਡੀ.ਸੀ.ਪੀ ਲਾਅ ਐਂਡ ਆਡਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਉਹਨਾਂ ਦਾ ਸਵਾਗਤ ਏ ਡੀ ਸੀ ਪੀ ਪਰਮਿੰਦਰ ਕੌਰ,ਏ ਡੀ ਸੀ ਪੀ ਰਵਿੰਦਰ ਸਿੰਘ ਖੋਸਾ, ਪੋ੍.ਹਰੀ ਸਿੰਘ ਮੈਂਬਰ ਚੀਫ਼ ਖਾਲਸਾ ਦੀਵਾਨ ਅਤੇ ਇੰਸਪੈਕਟਰ ਪ੍ਰਮਜੀਤ ਸਿੰਘ ਨੇ ਕੀਤਾ| ਆਪਣੇ ਸੰਬੋਧਨ ਵਿਚ ਸ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਹੀ ਕੱਲ੍ਹ ਦੇ ਨਾਗਰਿਕ ਹਨ | ਸਾਨੂੰ ਸਭ ਨੂੰ ਪ੍ਰਣ ਕਰਨਾ ਚਾਹੀਦਾ ਹੈ ਆਪਣੇ ਸਮਾਜ ਅਤੇ ਆਲੇ-ਦੁਆਲੇ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਜਾਵੇ| ਉਹਨਾਂ ਨੇ ਐਨ ਸੀ ਸੀ ਦੇ ਵਿਦਿਆਰਥੀਆਂ ਦਾ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਬਹੁਤ ਧੰਨਵਾਦ ਕੀਤਾ| ਇਸ ਸੈਮੀਨਾਰ ਵਿਚ ਮਨੋਰੋਗਾਂ ਦੇ ਮਾਹਿਰ ਡਾਕਟਰ ਰਾਹੁਲ ਵੱਲੋਂ ਨਸ਼ਾ ਲੈਣ ਦੇ ਕਾਰਨਾ,ਇਸ ਦੇ ਲੱਛਣਾ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਦੱਸਿਆ। ਪ੍ਰੋਫੈਸਰ ਹਰੀ ਸਿੰਘ ਨੇ ਪੁਲੀਸ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ| ਸਕੂਲ ਆਫ਼ ਐਮੀਨੈਂਸ ਛੇਹਰਟਾ ਦੀ ਕੈਡਿਟ ਸੁਖਮਣੀ ਵੱਲੋਂ ਨਸ਼ਿਆਂ ਦੇ ਕਾਰਨ ਉਹਨਾਂ ਦੇ ਪਰਿਵਾਰ ਦੀ ਹੱਡ ਬੀਤੀ ਕਹਾਣੀ ਸੁਣਾਈ। ਹਨ ਉਨ੍ਹਾਂ ਦੱਸਿਆ ਕਿ ਕਿਸ ਪ੍ਕਾਰ ਉਹਨਾਂ ਦਾ ਕਿਸਾਨ ਪਰਿਵਾਰ ਨਸ਼ਿਆਂ ਦੇ ਕਾਰਨ ਬਰਬਾਦ ਹੋਇਆ, ਨਸ਼ੇ ਦੇ ਕਾਰਨ ਉਸਦੇ ਪਿਤਾ ਜੀ ਦੀ ਮੌਤ ਹੋ ਗਈ, ਇਸ ਤੋਂ ਬਾਅਦ ਉਹਨਾਂ ਦੀ ਮਾਤਾ ਨੇ ਬੜੀ ਮੁਸ਼ਕਲ ਪਰਵਾਰ ਨੂੰ ਸੰਭਾਲਿਆ|,ਉਸ ਦੀ ਕਹਾਣੀ ਸੁਣ ਕੇ ਹਾਲ ਵਿਚ ਬੈਠੇ ਸਾਰੇ ਲੋਕ ਭਾਵੁਕ ਹੋ ਗਏ।ਇਸ ਸੈਮੀਨਾਰ ਦੇ ਵਿੱਚ ਸਕੂਲ ਆਫ ਐਮੀਨੈਂਸ ਛੇਹਰਟਾ ਦੇ ਐਨ ਸੀ ਸੀ ਕੈਡਿਟਾ ਨੇ ਐਂਟੀ ਡਰੱਗ ਵਿਸ਼ੇ ਨਾਲ ਸਬੰਧਤ ਸੁੰਦਰ ਚਾਰਟ ਬਣਾਏ | ਇਸ ਪ੍ਰੋਗਰਾਮ ਉਪਰੰਤ ਟ੍ਰੈਫ਼ਿਕ ਐਜ਼ੂਕੇਸ਼ਨ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਜ਼ੀ ਟੀ ਰੋਡ ਤੇ ਐਂਟੀ ਡਰੱਗ ਰੈਲੀ ਕੱਡੀ ਅਤੇ ਲੋਕਾਂ ਨੂੰ ਨਸ਼ੇ ਦੇ ਕਾਰਨ ਹੁੰਦੇ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਦੱਸਿਆ। ਡਾ. ਸਰਬਜੀਤ ਸਿੰਘ ਜੇਠੂਵਾਲ ਨੇ ਸਭ ਨੂੰ ਨਸ਼ੇ ਨਾ ਲੈਣ ਅਤੇ ਸਮਾਜ ਨੂੰ ਨਸ਼ਿਆ ਦੇ ਮਾੜੇ ਪ੍ਤੀ ਜਾਗਰੂਕ ਕਰਨ ਦੀ ਸਹੁੰ ਚੁਕਾਈ। ਇਸ ਮੌਕੇ ਤੇ ਲੈਫ. ਸੁਖਪਾਲ ਸਿੰਘ, ਹਵਾਲਦਾਰ ਗੁਰਦੀਪ ਸਿੰਘ, ਮਰਕਸਪਾਲ ਆਦਿ ਸਟਾਫ਼ ਮੈਂਬਰਜ਼ ਅਤੇ ਐਨ ਸੀ ਸੀ ਕੈਡਿਟ ਹਾਜ਼ਰ ਸਨ।
ਅੰਮ੍ਰਿਤਸਰ-ਛੇਹਰਟਾ ਸਕੂਲ ਦੇ ਐਨ.ਸੀ.ਸੀ ਕੈਡਿਟਾਂ ਨੇ ਮਨਾਂਇਆ ਅੰਤਰਰਾਸ਼ਟਰੀ ਐਟੀ ਡਰੱਗ ਡੇ
Leave a comment
Leave a comment