ਜਲੰਧਰ PUNJAB DAINIK NEWS (MUNISH TOKHI ) ਜਲੰਧਰ ਸ਼ਾਸ਼ਤਰੀ ਟਾਇਰ ਮਾਰਕੀਟ ਐਸੋਸੀਏਸ਼ਨ ਦੀ ਇੱਕ ਹੰਗਾਮੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਕਾਲਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੱਧ ਚੜ ਕੇ ਭਾਗ ਲਿਆ। ਇਸ ਮੌਕੇ ਰਮਨ ਸੁਮਰਾ,ਪਰਮਿੰਦਰ ਸਿੰਘ ਕਾਲਾ, ਰੋਮੀ ਚੱਡਾ, ਚਰਨਜੀਤ ਸਿੰਘ, ਇੰਦਰਪ੍ਰੀਤ ਸਿੰਘ, ਗੁਲਸ਼ਨ ਅਰੋੜਾ, ਦੀਪ ਵਿਜ਼ਨ, ਹਰੀਸ਼ ਚਾਵਲਾ ਦੇ ਨਾਮ ਪਰਪੋਜ਼ ਕਰਕੇ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਇਹ ਕਮੇਟੀ ਐਸੋਸੀਏਸ਼ਨ ਦੇ ਮੈਂਬਰਾਂ ਦੇ ਸੁੱਖ ਦੁੱਖ ਵਿੱਚ ਹਰ ਤਰਾਂ ਦਾ ਸੰਭਵ ਸਹਿਯੋਗ ਕਰੇਗੀ। ਜੇਕਰ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨੂੰ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਆਉਂਦੀ ਹੈ ਤਾਂ ਇਹ ਕਮੇਟੀ ਪਹਿਲ ਦੇ ਆਧਾਰ ਤੇ ਉਸਦਾ ਹੱਲ ਕਰੇਗੀ। ਪ੍ਰਧਾਨ ਪਰਮਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪਹਿਲੀ ਵਾਰ ਇਹ ਫੈਸਲਾ ਲਿਆ ਗਿਆ ਕਿ 24 ਅਤੇ 25 ਜੂਨ ਨੂੰ (ਦੋ ਦਿਨਾਂ ਲਈ) ਮਾਰਕੀਟ ਬੰਦ ਰਹੇਗੀ। ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ ਕਾਲਾ, ਰਮਨ ਸੁਮਰਾ, ਅੰਮ੍ਰਿਤਪਾਲ ਸਿੰਘ ਬੋਬੀ, ਰੋਮੀ ਚੱਡਾ, ਚਰਨਜੀਤ ਸਿੰਘ, ਇੰਦਰਪ੍ਰੀਤ ਸਿੰਘ, ਗੁਲਸ਼ਨ ਅਰੋੜਾ, ਦੀਪ ਵਿਜ਼ਨ, ਹਰੀਸ਼ ਚਾਵਲਾ, ਪ੍ਰਭਜੋਤ ਸਿੰਘ ਰਿੰਪੀ, ਜਸਬੀਰ ਸਿੰਘ, ਬਲਜਿੰਦਰ ਸਿੰਘ ਸੋਨੂੰ, ਅਸ਼ਵਨੀ ਚੋਪੜਾ, ਚੁਨੂੰ ਯਾਦਵ, ਸੰਨੀ ਸੁਮਰਾ, ਸੁਮਿਤ ਸੁਮਰਾ, ਰਾਜਾ ਪੰਜਾਬ ਟਾਇਰ, ਗੋਰਾ ਇੰਡਿਅਨ ਟਾਇਰ ਸਹਿਤ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਮੌਜੂਦ ਸਨ।
