







ਕਪੂਰਥਲਾ ਪੰਜਾਬ ਦੈਨਿਕ ਨਿਊਜ਼ (ਰਵਿੰਦਰ ਰਵੀ)ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰ ਬੀਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਪੀ.ਐਚ.ਸੀ ਢਿੱਲਵਾਂ ਦੇ ਸੀਨੀਅਰ ਮੈਡਕੀਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਦੀ ਯੋਗ ਅਗਵਾਈ ਹੇਠ ਅੱਜ ਬਲਾਕ ਢਿੱਲਵਾਂ ਅਧੀਨ “ਹਰ ਘਰ ਦਸਤਕ” ਮੁਹਿੰਮ ਤਹਿਤ ਵੱਖ-ਵੱਖ ਸਕੂਲਾਂ ਦੇ ਸਕੂਲੀ ਬੱਚਿਆਂ ਵੱਲੋਂ “ਘਰ ਘਰ ਹੋਕਾ ਲਾਉਣਾ ਹੈ ਕਰੋਨਾ ਨੂੰ ਭਜਾਉਣਾ ਹੈ” ਤਹਿਤ ਜਾਗਰੁਕਤਾ ਰੈਲੀ ਕੱਢੀ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਬਲਾਕ ਐਕਸਟੇਂਸ਼ਨ ਐਜੂਕੇਟਜਰ ਬਿਕਰਮਜੀਤ ਸਿੰਘ ਅਤੇ ਮੋਨਿਕਾ ਨੇ ਦੱਸਇਆ ਕਿ ਢਿੱਲਵਾਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ `ਚ ਆਸ਼ਾ ਵਰਕਰਾਂ ਵੱਲੋਂ “ਹਰ ਘਰ ਦਸਤਕ” ਭਾਵ ਘਰ-ਘਰ ਜਾ ਕਿ ਕੋਵੀਡ ਟੀਕਾਕਰਨ ਸੰਬੰਧੀ ਸਰਵੇ ਸ਼ੁਰੂ ਕੀਤਾ ਗਿਆ ਜਿਸ ਤਹਿਤ ਵਿਅਕਤੀ ਨੂੰ ਕੋਵੀਡ ਦੀ ਪਹਿਲੀ ਅਤੇ ਦੂਜੀ ਡੋਜ਼ ਲੱਗੀ ਹੈ ਜਾ ਨਹੀਂ ਇਸ ਸੰਬੰਧੀ ਸਰਵੇ ਰਿਕਾਰਡ ਦਰਜ ਕੀਤਾ ਜਾ ਰਿਹਾ ਹੈ
ਜਿਨ੍ਹਾਂ ਲੋਕਾਂ ਦੇ ਟੀਕਾਕਰਨ ਅਜੇ ਤੱਕ ਕਿਸੇ ਕਾਰਨ ਨਹੀਂ ਹੋ ਪਾਇਆ ਉਨ੍ਹਾਂ ਨੂੰ ਜਲਦ ਹੀ ਨੇੜਲੇ ਟੀਕਾਕਰਨ ਸਾਈਟ `ਤੇ ਜਾ ਕਿ ਆਪਣਾ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਉਣ ਸਕੂਲੀ ਬੱਚਿਆਂ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਦੌਰਾਨ “ਘਰ ਘਰ ਹੋਕਾ ਲਾਉਣਾ ਹੈ ਕਰੋਨਾ ਨੂੰ ਭਜਾਉਣਾ ਹੈ” ਦੇ ਨਾਅਰੇ ਲਾਏ ਗਏ।ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਵੱਲੋਂ ਪਿੰਡ-ਪਿੰਡ ਜਾ ਕਿ ਲੋਕਾਂ ਨੂੰ ਜਲਦ ਤੋਂ ਜਲਦ ਆਪਣਾ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।










