
ਆਦਮਪੁਰ ਪੰਜਾਬ ਦੈਨਿਕ ਨਿਊਜ਼ (ਜੇ.ਪੀ ਸੋਨੂੰ / ਸੰਨੀ ਚੰਦੜ) ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ-ਜੋਤ ਪੁਰਬ ਨੂੰ ਸਮਰਪਿੱਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਜੰਡੂ ਸਿੰਘਾ ਵਿਖੇ ਰਾਤ ਦੇ ਕੀਰਤਨ ਦੀਵਾਨ ਸਜਾਏ ਗਏ। ਇਨ੍ਹਾਂ ਸਮਾਗਮਾਂ ਦੇ ਸਬੰਧ ਚ ਗੁਰੂ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਜਾਪ ਉਪਰੰਤ 8 ਤੋਂ 11.30 ਵਜੇ ਤੱਕ ਰਾਤ ਦੇ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਭਾਈ ਸਤਨਾਮ ਸਿੰਘ ਚਿਮਟਿਆ ਵਾਲੇ (ਹੁਸੈਨਪੁਰ ਵਾਲੇ) ਤੇ ਭਾਈ ਜਗਦੀਪ ਸਿੰਘ ਜੰਡੂ ਸਿੰਘਾ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਬੈਂਸ, ਸੰਨੀ ਕੋਲ, ਜੋਗਿੰਦਰਪਾਲ ਬੰਗੜ, ਮਨੋਹਰ ਬੈਂਸ, ਡਾ. ਸੁਰਿੰਦਰ ਕਲੇਰ, ਕਿਰਨ ਬੰਗੜ, ਹਰਵਿੰਦਰ ਬੰਗੜ, ਹਨੀਸ਼ ਪਾਲ, ਸੰਦੀਪ ਪਾਲ, ਵਿੱਕੀ ਬੰਗੜ, ਦੀਪਕ ਕੋਲ, ਤਿਕਲ ਰਾਜ, ਸਰਬਜੀਤ ਚੋਪੜਾ, ਸੁਰਿੰਦਰ ਸੰਧੂ, ਕਾਂਸ਼ੀ ਕਲੇਰ, ਰਾਜ ਕੁਮਾਰ, ਬਿਸ਼ੰਭਰ ਨਾਥ, ਪਰਮਜੀਤ ਪਾਲ, ਰਵੀ ਸਿੱਧੂ, ਸਾਬੀ ਪਾਲ, ਰੋਹਿਤ ਝੱਮਟ, ਮੋਹਿਤ ਬੱਗਾ, ਸਨੇਹ ਕੋਲ, ਮੋਂਟੀ ਪਾਲ, ਲਵਜੋਤ, ਤਰਸੇਮ ਲਾਲ, ਬਾਲੀ, ਕਮਲਜੀਤ ਬੰਗੜ, ਗੁਰਪ੍ਰੀਤ, ਅਕਾਸ਼ਦੀਪ, ਮੋਹਣ ਝੱਮਟ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 
